UNP

ਤਾਂ ਧੀਆਂ ਮਰਦੀਆਂ ਨੇ

Go Back   UNP > Poetry > Punjabi Poetry

UNP Register

 

 
Old 10-Aug-2010
Saini Sa'aB
 
ਤਾਂ ਧੀਆਂ ਮਰਦੀਆਂ ਨੇ

ਟੱਬਰ ਵੱਡਾ ਘੱਟ ਕਮਾਈ,
ਗਲ ਨੂੰ ਪੈਂਦੀ ਜਦ ਮਹਿੰਗਾਈ,
ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ|

ਜਦ ਪੁੱਤਰਾਂ ਤੇ ਫ਼ੋਕਾ ਮਾਣ ਹੋਵੇ,
ਜਦ ਦੁਨੀਆਂ ਮਰਦ ਪ੍ਰਧਾਨ ਹੋਵੇ,
ਔਰਤ ਨੂੰ ਸਮਝਦੇ ਚੀਜ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ|

ਜਦ ਦਾਜ ਦੀ ਕਿਤੇ ਕੋਈ ਮੰਗ ਕਰਦਾ,
ਵਿਆਹ ਮਗਰੋਂ ਕੁੜੀ ਨੂੰ ਤੰਗ ਕਰਦਾ,
ਜਦ ਲਾਲਚ ਦਾ ਉੱਗੇ ਬੀਜ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ|

ਜਦ ਆਬਰੂ ਕਿਸੇ ਧੀ ਦੀ ਕੋਈ ਖੋਂਹਦਾ ਹੈ,
ਜਾਂ ਝੂਠੇ ਪਿਆਰ ਦੇ ਸੁਪਨੇ ਦਿਖਾਉਂਦਾ ਹੈ,
ਜਦ ਟੁੱਟਦੀ ਦਿਲ ਦੀ ਰੀਝ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ|

ਜਦ ਧੀ ਕੋਈ ਵੀ ਦਾਗ ਪੱਗ ਨੂੰ ਲਾਉਂਦੀ ਹੈ,
ਸਿਰ ਨੀਵਾਂ ਮਾਪੇਆਂ ਦਾ ਕਿਤੇ ਕਰਾਉਂਦੀ ਹੈ,
ਜਦ ਡੰਗੇ ਲੋਕਾਂ ਦੀ ਜੀਭ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ|

ਜਦ ਮਾਪੇ ਹੋਣ ਗਰੀਬ,ਤਾਂ ਧੀਆਂ ਮਰਦੀਆਂ ਨੇ,
ਜਦ ਮਾੜੇ ਹੋਣ ਨਸੀਬ,ਤਾਂ ਧੀਆਂ ਮਰਦੀਆਂ ਨੇ,
ਜਾਣੀ ਇਸ ਦਿਲ ਨੇ ਫ਼ੇਰ ਵੀ ,ਮਰਦੀਆਂ ਨੇ|

__________________

 
Old 11-Aug-2010
jaswindersinghbaidwan
 
Re: ਤਾਂ ਧੀਆਂ ਮਰਦੀਆਂ ਨੇ

nice topic..

Post New Thread  Reply

« ਯਾਦ ਵਤਨ ਦੀ ਜੱਦ ਆ ਜਾਂਦੀ | ਵਤਨ ਦੀ ਯਾਦ »
X
Quick Register
User Name:
Email:
Human Verification


UNP