UNP

ਤਲਵੇ ਚੱਟਣ ਓਸ ਦਿੱਲੀ ਦੇ ਦਰਬਾਰ ਚੱਲੇ

Go Back   UNP > Poetry > Punjabi Poetry

UNP Register

 

 
Old 09-Oct-2014
-=.DilJani.=-
 
Thumbs up ਤਲਵੇ ਚੱਟਣ ਓਸ ਦਿੱਲੀ ਦੇ ਦਰਬਾਰ ਚੱਲੇ

ਲੰਮੇ ਕਾਫਲੇ ਲਿਸ਼ਕਦੀਆਂ ਗੱਡੀਆਂ ਵਿੱਚ
ਔਹ ਦੇਖ ਬਹਿ ਕੇ ਪੰਥ ਦੇ ਗਦਾਰ ਚੱਲੇ !

ਜੋ ਬਣ ਗਏ ਨੇ ਦੁਸ਼ਮਣ ਸਾਡੇ ਸਾਹਾਂ ਦੇ
ਮਾਂ ਦੇ ਕਾਤਲ, ਦਿੱਲੀ ਦੇ ਚੰਦਰੇ ਯਾਰ ਚੱਲੇ !

ਕੌਮ ਦੀ ਇੱਜ਼ਤ ਮਿੱਟੀ ਦੇ ਵਿੱਚ ਰੋਲੀ ਜਿਸਨੇ
ਤਲਵੇ ਚੱਟਣ ਓਸ ਦਿੱਲੀ ਦੇ ਦਰਬਾਰ ਚੱਲੇ !

ਜਿਸ ਮਿੱਟੀ ਦਾ ਖਾਧਾ, ਓਸੇ ਨੂੰ ਵੇਚ ਆਏ
ਹੁਣ ਸ਼ਰਮਾਂ ਨੂੰ ਉਹ ਕਰਕੇ ਤਾਰ ਤਾਰ ਚੱਲੇ !

ਫੰਨ੍ਹ ਖਿਲਾਰ ਕੇ ਬੈਠ ਗਏ ਸਾਡਿਆਂ ਹੱਕਾਂ ਤੇ
ਆਪਣਿਆਂ ਨੂੰ ਡੰਗਣ ਵਾਲੇ ਕਿਰਦਾਰ ਚੱਲੇ !

ਕਲੰਕਿਤ ਕਰ ਆਏ ਪਿਤਾ ਦਸ਼ਮੇਸ਼ ਦੀ ਸਿੱਖੀ ਨੂੰ
ਕਿੰਜ ਆਖਾਂ ਕਿ ਸੱਚੇ ਸੁੱਚੇ ਿਸਰਦਾਰ ਚੱਲੇ !

ਝੂਠ ਉੱਤੇ ਫੇਰ ਲਵੋਂ ਭਾਂਵੇ ਝਾਲਾਂ ਸੱਚ ਦੀਆਂ
ਪਰ ਸੰਧੂ ਝੂਠ ਆਖਰ ਨੂੰ ਹੈ ਨਸ਼ਰ ਹੁੰਦਾ !

ਅੱਤ ਚੁੱਕ ਲੈਣ ਜੋ ਭੁੱਲ ਕੇ ਡਰ ਖੁਦਾ ਦਾ
ਉਹਨਾਂ ਦਾ ਮਾੜਾ ਹੀ ਫਿਰ ਹਸ਼ਰ ਹੁੰਦਾ !

‪‎ਜੁਗਰਾਜ ਸਿੰਘ‬

 
Old 09-Oct-2014
karan.virk49
 
Re: ਤਲਵੇ ਚੱਟਣ ਓਸ ਦਿੱਲੀ ਦੇ ਦਰਬਾਰ ਚੱਲੇ

bhut khoob

 
Old 13-Oct-2014
userid97899
 
Re: ਤਲਵੇ ਚੱਟਣ ਓਸ ਦਿੱਲੀ ਦੇ ਦਰਬਾਰ ਚੱਲੇ

Sira . Qaim

Post New Thread  Reply

« Ik Intzaar | India ton Canada da safar »
X
Quick Register
User Name:
Email:
Human Verification


UNP