ਤਖਤ ਅਕਾਲ ਦੇ ਅੰਦਰੋਂ

  • Thread starter userid97899
  • Start date
  • Replies 4
  • Views 557
U

userid97899

Guest
ਬਹੁਤੀ ਉਮਰ ਨਹੀਂ ਬੀਤੀ ਹਾਲੇ
ਸਾਕਿਆਂ ਦਾ ਮੈਂ ਹਾਣੀ
ਸਦੀਆਂ ਤੱਕ ਵੀ ਹੋਣੀ ਨਹੀਓਂ
ਇਸ ਗਮ ਦੀ ਪੀੜ ਪੁਰਾਣੀ
ਚੇਤੇ ਕਰ ਕਰ ਬੇਪਤੀਆਂ,
ਮੈਂ ਰੋਵਾਂ ਹੁਬਕੀਂ ਵਾਂਗ ਜਵਾਕਾਂ
ਢੱਠੇ ਤਖਤ ਅਕਾਲ ਦੇ ਅੰਦਰੋਂ
ਮੈਨੂੰ ਮਾਰ ਰਿਹਾ ਕੋਈ ਹਾਕਾਂ
ਅਣਖੀ ਯੋਧੇ, ਜਰਨੈਲ, ਸੂਰਮੇ,
ਸੀਸ ਤਲੀ ਧਰ ਲੜਦੇ
ਕਰਦੇ ਕੁਰਬਾਨੀ ਨਿੱਤ ਨਵੇਲੀ,
ਹੱਸ ਹੱਸ ਸੂਲੀ ਚੜਦੇ
ਮੈਨੂੰ ਦਿਸਣ ਸ਼ਹੀਦੀ ਪਹਿਰੇ,
ਜਿਸ ਪਾਸੇ ਵੱਲ ਵੀ ਝਾਕਾਂ
ਢੱਠੇ ਤਖਤ ਅਕਾਲ ਦੇ ਅੰਦਰੋਂ
ਮੈਨੂੰ ਮਾਰ ਰਿਹਾ ਕੋਈ ਹਾਕਾਂ
ਭੁੱਲ ਗਏ ਘਿਓ ਦੀ ਚੂਰੀ,
ਬਣ ਗਈ ਹੈ ਹੀਰ ਆਜ਼ਾਦੀ
ਸਿਰ ਤੇ ਬੰਨ ਕੇ ਮੌਤ ਮੰਡਾਸਾ,
ਕਰਦੇ ਫਿਰਨ ਮੁਨਾਦੀ
ਮਰ ਮਿਟਣੇ ਦਾ ਚਾਅ ਚੜਿਆ,
ਸਾਡੇ ਵਕਤ ਦੇ ਚਾਕਾਂ
ਢੱਠੇ ਤਖਤ ਅਕਾਲ ਦੇ ਅੰਦਰੋਂ
ਮੈਨੂੰ ਮਾਰ ਰਿਹਾ ਕੋਈ ਹਾਕਾਂ
ਜਿਨ੍ਹਾਂ ਖਾਤਰ ਸਿਰ ਵਾਰੇ ਸੀ,
ਬਣ ਗਏ ਸਿਰ ਦੇ ਵੈਰੀ
ਹਾਕਮ ਬਣਕੇ ਨੀਤ ਬਦਲ ਗਈ,
ਨਿਗ੍ਹਾ ਵੀ ਹੋ ਗਈ ਕੈਰੀ
ਨਾਸ਼ ਤੇ ਲੱਕ ਬੰਨਿਆ,
ਡਾਢਿਆਂ ਚੁਸਤ ਚਲਾਕਾਂ
ਢੱਠੇ ਤਖਤ ਅਕਾਲ ਦੇ ਅੰਦਰੋਂ
ਮੈਨੂੰ ਮਾਰ ਰਿਹਾ ਕੋਈ ਹਾਕਾਂ| - ਕੰਵਰਜੀਤ ਸਿੰਘ ਸਿੱਧੂ

 
U

userid97899

Guest
salut aa bai di kalam nu :salut aashqi bare sab likh lehnde , dil tutte varre bhi sab likhde , kaum nall beeti koi koi likhda :salut
 
Top