ਡੂੰਘੇ ਵੈਣਾਂ ਦਾ ਕੀ ਮਿਣਨਾ

KARAN

Prime VIP


ਡੂੰਘੇ ਵੈਣਾਂ ਦਾ ਕੀ ਮਿਣਨਾ
ਤਖ਼ਤ ਦੇ ਪਾਵੇ ਮਿਣੀਏ
ਜਦ ਤਕ ਉਹ ਲਾਸ਼ਾ ਗਿਣਦੇ ਨੇ
ਆਪਾਂ ਵੋਟਾਂ ਗਿਣੀਏ।

ਚੋਣ ਨਿਸ਼ਾਨ ਸਿਵਾ ਹੈ ਸਾਡਾ
ਇਸ ਨੂੰ ਬੁਝਣ ਨਾ ਦੇਈਏ
ਚੁੱਲ੍ਹਿਆ ਵਿੱਚੋਂ ਕੱਢ ਕੱਢ ਲੱਕੜਾਂ
ਇਸ ਦੀ ੱਅੱਗ ਵਿੱਚ ਚਿਣੀਏ।

ਜਿਸ ਦੀ ਡਾਲ ਟੁੱਟੇ ਉਹ ਰੋਂਦਾ
ਬਾਕੀ ਜੰਗਲ ਚੁੱਪ ਏ
ਰੋਈਂ ਨੀ ਇਸ ਜੰਗਲ ਨੂੰ
ਤੂੰ ਬਰਸੀਂ ਨੀ ਕਿਣਮਿਣੀਏ।

— ਸੁਰਜੀਤ ਪਾਤਰ
 
Top