ਟੱਪੇ

ਬਾਰੀ ਬਰਸੀ ਖਟਣ ਗਿਆ ਸੀ, ਖੱਟ ਕੇ ਲਿਆਂਦਾ ਸਾਣ
ਦੇ ਕੇ ਮੁੱਕਰੀਏ ਨਾਂ, ਦਿਲਾ ਮੇਰਿਆ ਵੇ ਪੱਕੀ ਜੁਬਾਨ

ਮੰਨ ਕਰਾਵੇ ਕਰਤੂਤਾਂ, ਕਸੂਰ ਨਹੀਂ ਜੁਬਾਨ ਵਿਚਾਰੀ ਦਾ
ਕਿਸੇ ਨੂੰ ਕਹਿਣ ਤੋਂ ਪਹਿਲਾਂ, ਪੀੜੀ ਥੱਲੇ ਸੋਟਾ ਮਾਰੀਦਾ

ਜੇਹੜੇ ਆ ਕੇ ਤੇਰੇ ਆਂ - ਤੇਰੇ ਆਂ ਮੂਹਂ ਤੇ ਕਰਦੇ ਨੇਂ
ਵੇਖ ਤਰੱਕੀਆਂ ਪਿਠ ਪਿੱਛੇ ਵੀ, ਓਹਿਓ ਸੜਦੇ ਨੇਂ

ਸੂਰਮਾਂ - ਤਾਕਤਵਾਰ ਹੁੰਦਾ, ਬੋਲ ਕੌੜਾ ਜੋ ਜਰ ਜਾਵੇ
ਸੌ ਗੁਣਾ ਚੰਗਾ ਗਿਣੀਏ ਬੰਦਾ, ਗੱਲ ਜੋ ਮੂਹਂ ਤੇ ਕਰ ਜਾਵੇ

Gurjant Singh
 
Top