ਟੁੱਟਿਆ ਭਰਮ ਮੁਹੱਬਤ ਦਾ

ਕੁਛ੍ਹ ਯਾਰ ਪੁਰਾਣੇ
ਮਿੱਤਰਾਂ ਨੇ
ਅੱਜ ਛੇੜੀ ਗੱਲ ਤੇਰੇ ਜਾਣ
ਦੀ ||
ਜੋ ਟੁੱਟਿਆ ਭਰਮ ਮੁਹੱਬਤ
ਦਾ,
ਗੱਲ ਨਿੱਤ ਹੀ ਧੋਖੇ ਖਾਣ
ਦੀ ||
ਕਿਵੇਂ ਹੋਇਆ, ਕ਼ਤਲ
ਸੀ ਰੀਝ ਦਾ,
ਕਿਵੇਂ ਇਸ਼ਕ਼ ਸੂਲੀ ਚੜ ਜਾਣ
ਦੀ ||
ਉਸਦਾ ਨਾਂ, ਮੈ ਕਿਓਂ
ਨਹੀਂ ਦਸਦਾ,
ਕਿਓ ਜ਼ੁਬਾਨ ਮੇਰੀ ਤੇ ਤਾਲੇ
ਨੇ |
ਹਲੂਣ ਹਲੂਣ ਕੇ ਪੁਛਦੇ
ਮਿੱਤਰ,
ਦਸ ਕਿਹੜੇ ਜ਼ਖਮ ਤੂੰ ਪਾਲੇ
ਨੇ ||
ਕਿੱਦਾ ਦੀ ਓਹ ਮੁਟਿਆਰ
ਜਿਹੜੀ,
ਜੋ ਸਾੜ ਗਈ, ਦਿਲ ਠੰਡਿਆਂ
ਨੂੰ |
ਜੋ ਬਿਛਾਉਂਦਾ ਸੀ ਫੁੱਲ
ਰਾਹਾਂ ਵਿਚ
ਓਹੀ ਪੈਰੀਂ ਚੋਬ ਗਈ
ਕੰਡਿਆਂ ਨੂੰ ||
ਇਕ ਵਾਰ ਕਚਹਿਰੀ ਇਸ਼੍ਕ਼ੇ
ਦੀ,
ਲੱਗੇ ਤਾਂ ਮੈਨੂੰ ਖਬਰ ਹੋਵੇ ||
ਤੂੰ ਬਾ-ਇਜ਼ੱਤ ਬਰੀ ਹੋ
ਜਾਵੇਂਗਾ,
ਤੇ ਉਸਨੁ ਮੌਤ ਨਾ ਨਜ਼ਰ ਹੋਵੇ
||
ਤੇਰੀ ਤੁਟਦੀ ਡੋਰ
ਜਿੰਦਗੀ ਦੀ,
ਹੁਣ ਸਹਿ ਨਈ
ਹੁੰਦਾ ਕਾਤਲਾ ਵੇ |
ਬਿਨ ਦਿੱਤੇ ਤੈਨੂੰ,
ਦਿਲਾਸਾ ਹੁਣ,
ਮੈਥੋਂ ਰਹਿ ਨਈ
ਹੁੰਦਾ ਕਾਤਲਾ ਵੇ ||
ਮੇਰੇ ਦੋਸਤ ਹਮਦਰਦ ਨੂੰ, ਮੈਂ
ਆਖਾਂ,
ਤੇਰੇ ਦਿਲ ਦਾ ਦਰਦ
ਪਛਾਣਦਾ ਹਾਂ |
ਤੂੰ ਖ਼ੈਰ ਮੇਰੀ ਰੱਬ ਤੋਂ
ਮੰਗੀ ਏ,
ਇਹ ਗੱਲ ਚੰਗੀ ਤਰਹ
ਜਾਣਦਾ ਹਾਂ ||
ਪਰ ਅਰਜ਼ ਮੇਰੀ ਤੂ ਸੁਣ ਲੈ
ਬੱਸ,
ਓਸ ਜਾਨ ਮੇਰੀ ਨੂੰ ਕੁਛ੍ਹ
ਆਖੀਂ ਨਾ |
ਬਾਕੀ ਸੱਬ ਤਾਂ ਉਜੱਡ ਗਿਆ,
ਉਸਦੀ ਯਾਦ ਬਿਨਾ ਕੁਛ੍ਹ
ਬਾਕੀ ਨਾ ||
ਓਹ ਜਿਵੇ
ਦੀ ਸੀ ਚੰਗੀ ਸੀ,
ਚਾਹੇ ਮੈਨੂੰ ਮਾੜਾ ਕਹਿੰਦੀ ਏ
|
ਦਿਲ ਉਸਦੇ ਵਿਚ ਭਾਂਵੇ
ਕੋਈ ਹੋਰ ਸਹੀ,
ਇਸ ਦਿਲ ਵਿਚ ਅੱਜ
ਵੀ ਰਹਿੰਦੀ ਏ..
ਇਸ ਦਿਲ ਵਿਚ ਅੱਜ
ਵੀ ਰਹਿੰਦੀ ਏ..
 
Top