UNP

ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂă

Go Back   UNP > Poetry > Punjabi Poetry

UNP Register

Old 1 Week Ago
BaBBu
 
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂă

ਆਪੇ ਜ਼ਾਹਿਰ ਆਪੇ ਬਾਤਨ ਆਪੇ ਲੁੱਕ ਲੁੱਕ ਬਹਿੰਦੇ ਓ ।
ਆਪੇ ਮੁੱਲਾਂ ਆਪੇ ਕਾਜ਼ੀ ਆਪੇ ਇਲਮ ਪੜ੍ਹੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ ।

ਘੱਤ ਜ਼ੰਨਾਰ ਕੁਫ਼ਰ ਦਾ ਗਲ ਵਿਚ ਬੁੱਤ-ਖ਼ਾਨੇ ਵੜ ਬਹਿੰਦੇ ਓ ।
ਲੋਲਾਕ ਲਮਾ ਅਫਲਾਕ ਵਿਚਾਰੇ ਆਪੇ ਧੁੰਮ ਮਚੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ ।

ਜ਼ਾਤ ਤੋਂ ਹੈ ਅਜ਼ਰਾਫ ਰੰਝੇਟਾ ਲਾਈਆਂ ਦੀ ਲਾਜ ਰਖੇਂਦੇ ਓ ।
ਬੁੱਲ੍ਹਾ ਸ਼ਹੁ ਅਨਾਇਤ ਮੈਨੂੰ ਪਲ ਪਲ ਦਰਸ਼ਨ ਦੇਂਦੇ ਓ ।
ਵਾਹ ਸੋਹਣਿਆਂ ਤੇਰੀ ਚਾਲ ਅਜਾਇਬ ਲਟਕਾਂ ਨਾਲ ਚਲੇਂਦੇ ਓ ।

Post New Thread  Reply

« ਵੇਖੋ ਨੀ ਸ਼ਹੁ ਇਨਾਇਤ ਸਾਈਂ | ਵਾਹ ਵਾਹ ਛਿੰਝ ਪਈ ਦਰਬਾਰ »
X
Quick Register
User Name:
Email:
Human Verification

UNP