ਝੋਲੀ ਭਰ ਦੁਆਵਾਂ

Surkhabb

Member
ਨਾ ਕੀਤਾ ਮਾਣ ਹਵਾਵਾਂ ਨੇ ,
ਪਰਬਤ ਤੋ ਆਉਂਦੀਆਂ ਰਾਹਵਾਂ ਨੇ,
ਹੋਰ ਦੇਣ ਲਈ ਤਾ ਕੁਝ ਵੀ ਨਹੀ ,
ਬਸ ਝੋਲੀ ਭਰ ਦੁਆਵਾਂ ਨੇ...

ਕਰੇਂ ਕਬੂਲ ਤਾ ਪੈਰੀਂ ਪੈ ਸਾਂ ,
ਹੋਰ ਨਾ ਕੋਈ ਇਛਾ ਕੇਹ ਸਾਂ ,
ਚਾਨਣ ਚਾਨਣ ਮੇਹ੍ਕਾਂ ਵੰਡੇ ,
ਏਹੋ ਹੀ ਬਸ ਚਾਹਵਾਂ ਨੇ,
ਹੋਰ ਦੇਣ ਲਈ ਤਾ ਕੁਝ ਵੀ ਨਹੀ ,
ਬਸ ਝੋਲੀ ਭਰ ਦੁਆਵਾਂ ਨੇ.

ਹੁਣ ਕਰ ਕਬੂਲ ਮੈਂ ਲਾ ਲੇਆ ਮਥ੍ਹੇ,
ਪੁੰਨ ਪਾਪ ਸਭ ਮੇਰਾ ਲਥ੍ਹੇ,
ਖਾਲੀ ਕਾਸਾ ਭਰਾਂ ਕਿਸ ਤਰਾਂ ,
ਦੋ ਕੁ ਉਧਾਰੀਆਂ ਸਾਹਵਾਂ ਨੇ...
ਹੋਰ ਦੇਣ ਲਈ ਤਾ ਕੁਝ ਵੀ ਨਹੀ ,
ਬਸ ਝੋਲੀ ਭਰ ਦੁਆਵਾਂ ਨੇ.....(June 2,2010)
 

Attachments

  • surkhaa copy.jpg
    surkhaa copy.jpg
    37.4 KB · Views: 132
Top