ਝੂਲ ਰਹੇ ਝੰਡਿਆਂ ਨੂੰ ਮੇਰੇ ਤੋਂ ਸਲਾਮ ਨਹੀਂ ਹੋਣੇ

→ ✰ Dead . UnP ✰ ←

→ Pendu ✰ ←
Staff member
ਝੂਲ ਰਹੇ ਝੰਡਿਆਂ ਨੂੰ ਮੇਰੇ ਤੋਂ ਸਲਾਮ ਨਹੀਂ ਹੋਣੇ,
ਚੋਰਾਂ ਦੇ ਟੋਲੇ ਨੰੂ ਹੁਣ ਮੇਰੇ ਤੋਂ ਪ੍ਰਣਾਮ ਨਹੀਂ ਹੋਣੇ...

ਪਾ ਵੰਗਾਰਾਂ ਮੋਇਆਂ ਦੇ ਵਿੱਚ, ਫੂਕਾਗੇਂ ਜਾਨ ਅਸੀ,
ਬਾਗੀ ਮੇਰੇ ਅੱਖਰ, ਮੇਰੇ ਤੋਂ ਕਰ ਗੁਲਾਮ ਨਹੀਂ ਹੋਣੇ...

ਸਿਖਰਾਂ ਤੇ ਨੇ ਹੌੰਸਲੇਂ, ਵਾਂਗਰ ਸਿਖਰ ਦੁਪਹਿਰਾਂ ਦੇ,
ਚੰਦ ਬੱਦਲਾਂ ਕਰਕੇ ਇਹ ਤਾਂ ਢਲਦੀ ਸ਼ਾਮ ਨਹੀੰ ਹੋਣੇ...

ਕੁੱਲੀ ਤੇ ਮਹਿਲਾਂ ਵਿੱਚ ਜਦਤਕ ਫਰਕ ਨਾ ਮਿਟਿਆ,
ਚੁੱਪ ਕਿੰਝ ਰਹਂਗੇ, ਸਾਡੇ ਤੋਂ ਕਰ ਆਰਾਮ ਨਹੀਂ ਹੋਣੇ...

ਇੱਕ ਪਾਸੇ ਫੌਜ਼ ਤੇ ਲਿਸ਼ਕਦੇ ਲਸ਼ਕਰ ਹੋਵਣਗੇ,
ਜੇ ਹਿੰਮਤ ਹਾਰੀ, ਤਾਂ ਹਾਂਸਿਲ ਕਰ ਮੁਕਾਮ ਨਹੀ ਹੋਣੇ...

ਸੁਨਹਿਰੀ ਅੱਖਰ ਲੱਭਾਗੇਂ ਇਤਿਹਾਸ ਸੁਨਹਿਰੀ ਲਈ,
ਬੇਸ਼ੱਕ ਸਾਡੇ ਸਿਰ ਤੋਂ ਘੱਟ ਉਹਨਾ ਦੇ ਦਾਮ ਨਹੀ ਹੋਣੇ...

ਹਾਕਮ ਦੀ ਗੋਲੀ ਜਾਂ ਫਿਰ ਸੰਧੂ ਤਖਤਾ ਫਾਂਸੀ ਦਾ,
ਬਾਗੀਆਂ ਦੇ ਹਿੱਸੇ ਮਾਮੂਲੀ ਜਹੇ ਇਨਾਮ ਨਹੀਂ ਹੋਣੇ...


ਜੁਗਰਾਜ ਸਿੰਘ
 
Top