ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿੱਲ ਡੁਲ ਡੁਲ



:indiaਤੂੰ ਹਿੰਦ ਦੀ ਹੈ ਜ਼ਾਨ, ਤੇਰੀ ਜੱਗ ਤੇ ਹੈ ਸ਼ਾਨ

ਸਾਨੂੰ ਅਪਣੇ ਤੋ ਵੱਧ , ਸੋਹਣੇ ਝੰਡੇ ਉਤੇ ਮਾਣ

ਤੈਨੂੰ ਲਹੂ ਨਾਲ ਰੰਗ , ਤਾਂ ਸ਼ਹੀਦਾ ਦੀ ਮੰਗ

ਤੇਰੀ ਅਣਖ ਤੇ ਆਣ , ਸਾਡੇ ਜੀ ਨੇ ਪ੍ਰਾਣ

ਕੀ ਹੋਣਾ ਏ ਮੁਕਾਬਲਾ, ਤੇਰੇ ਤੁਲ ਤੁਲ



ਇਹ ਹੈ ਸ਼ਾਂਤੀ ਪੁਜਾਰੀ,ਵੰਡੇ ਸਭਨਾਂ ਨੂੰ ਹਾਸੇ

ਇਹਦੇ ਗੀਤਾਂ ਦੇ ਬੋਲ, ਮਿੱਠੇ ਸ਼ਹਿੱਦ ਤੇ ਪਤਾਸੇ

ਸਾਡੇ ਦਿਲ ਦੀ ਅਵਾਜ਼,ਸਾਡੀ ਸ਼ਾਨ ਹੈ ਤਿਰੰਗਾਂ

ਸਾਡਾ ਮਾਣ ਹੈ ਤਿਰੰਗਾਂ, ਸਾਡੀ ਜਾਨ ਹੈ ਤਿਰੰਗਾਂ

ਤੈਨੂੰ ਝੁਲਦੇ ਨੂੰ ਵੇਖਾਂ, ਜਾਂਵਾਂ ਮੈਂ ਫੁਲ ਫੁਲ


,ਭਗਤ ਸਿੰਘ ਦਿਤੀ ਕੁਰਬਾਨੀ

ਅੱਜ ਮਾਣਦੇ ਹਾਂ ਮੋਜਾਂ, ਉਹਨਾਂ ਦੀ ਮਹਿਰਬਾਨੀ

ਛੱਡੋ ਦੰਗੇ ਤੇ ਫਸਾਦ , ਸਾਰੇ ਰਲ ਮਿਲ ਰਹੀਏ

ਉਥੇ ਵੱਸਦਾ ਏ ਰੱਬ, ਜਿਥੇ ਦੁੱਖ ਸੁੱਖ ਕਹੀਏ

ਅਖਦੀ ਏ ਪਿਆਰ ਦਾ ਨਾ ਕੋਈ ਮੁਲ ਮੁਲ



ਝੁਲ ਝੁਲ ਵੇ ਤਿਰੰਗਿਆ ਝੁਲ ਝੁਲ ਝੁਲ

ਤਿੰਨਾਂ ਰੰਗਾਂ ਉਤੇ ਜਾਵੇ ਮੇਰਾ ਦਿਲ ਡੁਲ ਡੁਲ​
 
Top