ਝੁਗੀਆਂ ਦੇ ਵਿਚ ਵਸਦਾ ਦੇਸ਼ ਮੇਰਾ

ਝੁਗੀਆਂ ਦੇ ਵਿਚ ਵਸਦਾ ਦੇਸ਼ ਮੇਰਾ
ਜਿਥੇ ਬੱਚੇ ਨੇ ਕੁਰਲਾਉਂਦੇ
ਮਾਵਾਂ ਵਿਕਦੀਆਂ ਸ਼ਿਖਰ ਦੁਪਿਹਰ ਜਿਥੇ
ਕਹਿੰਦੇ ਰੱਬ ਦੇ ਘ੍ਹਰ ਦੇਰ ਹੈ ਅੰਧੇਰ ਨਹੀ
ਪਰ ਮੈਨੂੰ ਹੋਇਆ ਲਗਦਾ ਅੰਧੇਰ ਇਥੇ
ਜਿਥੇ ਮੁਰਗਾਬੀਆਂ ਵੀ ਲਗਦੀਆਂ ਕਾਂ ਮੈਨੂੰ
ਜੇਠ ਹਾੜ ਦੇ ਵਾਂਗੂ ਚੁਭਦੀ ਜਿਥੇ
ਪੋਹ ਮਾਘ ਦੀ ਛਾਂ ਮੈਨੂੰ
ਇਹਨਾਂ ਬੇਕਰਦਾਂ ਦੀ ਕਦਰ ਤਾਂ
ਬਸ ਵੋਟਾਂ ਵੇਲੇ ਪੈਂਦੀ ਏ !
ਜਦ ਸਿਆਸਤਦਾਨਾਂ ਦੀ ਟਾਨੀ
ਨਿਤ ਆ ਕੇ ਸਥ੍ਹ ਚ ਬਹਿੰਦੀ ਏ !
ਫਿਰ ਮੁੱਲ ਪੈਂਦਾ ਏ ਜਮੀਰਾਂ ਦਾ
ਲੰਗਰ ਲਗਦਾ ਮਾਲ-ਪੁੜੇ ਤੇ ਖੀਰਾਂ ਦਾ
ਟਿਡ ਦੀ ਅੱਗ ਬੁਝਾਵਣ ਲਈ
ਆਪਣੇ ਭਵਿਖ ਨੂੰ ਅੱਗ ਇਹ ਲਾ ਲੈਂਦੇ
ਇਹਨਾਂ ਨੂੰ ਲੂਟ ਕੇ ਖਾਵਣ ਵਾਲੇ ਨੂੰ
ਆਪਣਾ ਸਿਰ ਦਾ ਸਾਈ ਬਣਾ ਲੈਂਦੇ !
 
Re: ਝੁਗੀਆਂ ਦੇ ਵਿਚ ਵਸਦਾ ਦੇਸ਼ ਮੇਰਾ

mera desh barra bekadraa da.....ethe pathraaa nu hunde sajde ne ..te jeundea nu pather vajde ne

ਵਾਹ ਜੀ ਵਾਹ ਮਹਜ ੨੨ ਸਿਰੇ ਦੀ ਗੱਲ ਕਹਿ ਤੁਸੀਂ :wah
 

KAPTAAN

Prime VIP
ਮਾਵਾਂ ਵਿਕਦੀਆਂ ਸ਼ਿਖਰ ਦੁਪਿਹਰ ਜਿਥੇ
ਕਹਿੰਦੇ ਰੱਬ ਦੇ ਘ੍ਹਰ ਦੇਰ ਹੈ ਅੰਧੇਰ ਨਹੀ
 
Top