ਜਿੱਥੋਂ ਤੱਕ ਆਉਣ ਲਈ ਬਹਾਨਾ ਨਿੱਤ ਮਾਰਿਆ - ਬਾਬਾ ਬੇ&#

KARAN

Prime VIP
ਜਿੱਥੋਂ ਤੱਕ ਆਉਣ ਲਈ ਬਹਾਨਾ ਨਿੱਤ ਮਾਰਿਆ,
ਵੇ ਅੱਜ ਓਸੇ ਮੋੜ੍ਹ ਸਾਨੂੰ ਤਾਅਨਾ ਇੱਕ ਮਾਰਿਆ.....
ਕਿ ਸੁੱਚੀਆਂ ਜਵਾਨੀਆਂ ਦਾ ਜਾਮ ਜਿੱਥੇ ਡੁੱਲਿਆ,
ਵੇ ਉਹਨਾਂ ਹੀ ਟਿਕਾਣਿਆਂ ਨੂੰ ਨਾਮ ਸਾਡਾ ਭੁੱਲਿਆ.....
ਕਿ ਜਿੱਥੇ ਰੂਹਾਂ ਨੰਗੀਆਂ ਸੀ ਰੰਗਾਂ ਵਿਚ ਰੰਗੀਆਂ,
ਵੇ ਉਹੀਓ ਤੇਰਾ ਪਿੰਡ ਸਾਨੂੰ ਅੱਜ ਦੇਵੇ ਤੰਗੀਆਂ......
ਕਿ ਮਹਿੰਗੇ-ਮੁੱਲ ਸਾਨੂੰ ਰੰਗਾਂ-ਰਲੀਆਂ ਨੇ ਤੋਲਿਆ,
ਵੇ ਸਾਨੂੰ ਤੇਰੇ ਪਿੰਡ ਦੀਆਂ ਗਲੀਆਂ ਨੇ ਰੋਲਿਆ.......
@ ਬਾਬਾ ਬੇਲੀ, 2014
 
Re: ਜਿੱਥੋਂ ਤੱਕ ਆਉਣ ਲਈ ਬਹਾਨਾ ਨਿੱਤ ਮਾਰਿਆ - ਬਾਬਾ ਬ&#263

ਬਹੁੱਤ ਖੂਬਸੂਰਤ ਕਰਨ ਸਾਹਿਬ
 
Top