ਜੋਗੀ ਬਣਕੇ ਪਿੰਡ ਸਾਡੇ ਵਿੱਚ ਕਿਸਨੇ ਫੇਰਾ ਪਾਇਆ

ਜੋਗੀ ਬਣਕੇ ਪਿੰਡ ਸਾਡੇ ਵਿੱਚ ਕਿਸਨੇ ਫੇਰਾ ਪਾਇਆ
ਦਿੱਲ ਦੀ ਬੰਜਰ ਧਰਤੀ ਉੱਤੇ ਕਿਸਨੇ ਮੀਂਹ ਵਰਸਾਇਆ

ਅਖੀਆਂ ‘ਚੋਂ ਕਿਰਕੇ ਜੋ ਮੋਤੀ ਪਲਕਾਂ ਤੇ ਹੀ ਸੁੱਕਦੇ ਸੀ
ਪਿਘਲ ਗਏ ਬੁਲੀਆਂ ਤੇ ਡਿੱਗੇ ਕਿਸਨੇ ਨੀਰ ਵਹਾਇਆ

ਤੁਫਾਨ ਗਮਾਂ ਦੇ ਜ਼ਿਹਨ ਮੇਰੇ ਵਿੱਚ ਸਦਾ ਹੀ ਸ਼ੁਕਦੇ ਰਹਿੰਦੇ ਨੇ
ਇੰਝ ਲੱਗਦਾ ਹੁਣ ਥਮ ਗਏ ਨੇ ਅੱਜ ਕਿਸਨੇ ਰੂਪ ਵਿਖਾਇਆ

ਬਿਰਹਾ ਪੰਛੀ ਮੰਨ ਮੇਰੇ ਵਿੱਚ ਗੀਤ ਗਮਾਂ ਦਾ ਗਾਉਂਦਾ ਏ
ਦਸਤਕ ਦਿੱਲ ਦਰਵਾਜ਼ੇ ਦੇ ਕੇ ਕਿਸਨੇ ਆਣ ਉਡਾਇਆ

ਜਖ਼ਮ ਜੁਦਾਈ ਵਾਲੇ ਲੱਗਦਾ ਰਿਸਨੋ ਵੀ ਕੁਝ ਘਟ ਗਏ ਨੇ
ਪੀੜਾ ਵੀ ਹੁਣ ਘਟਦੀ ਜਾਪੇ ਕਿਸਨੇ ਮਰ੍ਹਮ ਲਗਾਇਆ

ਆਰ.ਬੀ.ਸੋਹਲ

progress-1.gif
 
Top