ਜੇ ਦੇਖ ਲੈਣ ਬੇਲੀ ਮੇਰੇ

ਕੱਲ੍ਹੇ ਨੂੰ ਕਿਤੇ ਹੱਸਦਾ ਜੇ ਦੇਖ ਲੈਣ ਬੇਲੀ ਮੇਰੇ,
ਪੁੱਛਦੇ ਕੀਹਦਾ ਸੁਪਨੇਂ ਚੋਂ ਦੀਦ ਹੋ ਗਿਆ,
ਦੱਸਦੇ ਗਵਾਂਡੀਆਂ ਨੂੰ ਪਿੱਛੋਂ ਜਾ ਕੇ ਮੇਰੇ,
ਝੱਲਾ ਕਲਮ ਦੀਵਾਨੀ ਦਾ ਮੁਰੀਦ ਹੋ ਗਿਆ.......

ਸੋਹਣਾ ਰੰਗ ਰੂਪ ਨਾਲੇ ਚੜ੍ਹੀ ਐ ਜਵਾਨੀ
ਕਾਤੋਂ ਵਿਹਲਾ ਬੈਠ ਕੱਲ੍ਹਾ ਕਰੀ ਜਾਨਾ ਏਂ ਖਰਾਬ,
ਬੈਠਾ ਐਂ ਬਣਾਈ ਗੂੰਗੀ-ਬੋਲੀ ਨੂੰ ਤੂੰ ਰਾਣੀ,
ਇਹ ਵੀ ਚੰਦਰੀ ਜਿਹੀ ਸਮਝੇ ਤੈਨੂੰ ਸ਼ਾਇਰ ਨਵਾਬ
ਕਹਿੰਦੇ ਇੱਕੋ ਏ ਸਹਾਰਾ, ਹੁਣ ਸਾਡਾ ਨੀਂ ਤੂ ਯਾਰਾ
ਬੱਸ ਪੰਨੇ ਖਾਣੀ ਲਈ ਹੀ ਸੰਧੂਆ ਸ਼ਹੀਦ ਹੋ ਗਿਆ .....

ਕੱਲ੍ਹੇ ਨੂੰ ਕਿਤੇ ਹੱਸਦਾ ਜੇ ਦੇਖ ਲੈਣ ਬੇਲੀ ਮੇਰੇ,
ਪੁੱਛਦੇ ਕੀਹਦਾ ਸੁਪਨੇਂ ਚੋਂ ਦੀਦ ਹੋ ਗਿਆ,
ਦੱਸਦੇ ਗਵਾਂਡੀਆਂ ਨੂੰ ਪਿੱਛੋਂ ਜਾ ਕੇ ਮੇਰੇ,
ਝੱਲਾ ਕਲਮ ਦੀਵਾਨੀ ਦਾ ਮੁਰੀਦ ਹੋ ਗਿਆ.......

Gurjant Singh
 
Top