ਜੇ ਕੱਚਿਆਂ ਨੂੰ ਟਣਕਾ ਲੈਂਦਾ ਤਾਂ

dj--sanjh

-->RaMgArHiA<--
ਜੇ ਕੱਚਿਆਂ ਨੂੰ ਟਣਕਾ ਲੈਂਦਾ ਤਾਂ
ਚੰਗਾ ਸੀ,
ਜੇ ਮਹਿੰਗੇ-ਵਰ੍ਹੇ ਬਚਾ ਲੈਂਦਾ ਤਾਂ ਚੰਗਾ ਸੀ..
ਜਿੰਨਾਂ ਪਿੱਛੇ ਲੱਗ ਕੇ ਪਿੱਛੇ ਰਹਿ ਗਿਆ ਤੂੰ,
ਜੇ ਉਹਨਾਂ ਨੂੰ ਪਿੱਛੇ ਲਾ ਲੈਂਦਾ ਤਾਂ ਚੰਗਾ ਸੀ..
ਲੋਕਾਂ ਦੀਆਂ ਗੱਲਾਂ ਸੁਣ ਕੇ ਸਾਰ ਲਿਆ,
ਜੇ ਖੁਦ ਵੀ ਇਸ਼ਕ ਕਮਾ ਲੈਂਦਾ ਤਾਂ ਚੰਗਾ ਸੀ..
ਓ ਮੁੜ੍ਹਕੇ ਭਾਵੇਂ ਜ਼ਿੰਦਗੀ ਦੇ ਵਿੱਚ ਟੱਕਰੇ ਨਾਂ,
ਜੇ ਫੋਟੋ ਇੱਕ ਖਿਚਾ ਲੈਂਦਾ ਤਾਂ ਚੰਗਾ ਸੀ..
ਵੱਧ ਤੋਂ ਵੱਧ ਜਵਾਬ ਹੀ ਅੱਗਿਓਂ ਮਿਲ ਜਾਂਦਾ,
ਜੇ ਇੱਕ-ਵਾਰ ਉਹਨੂੰ ਮੈਂ ਬੁਲਾ ਲੈਂਦਾ ਤਾਂ ਚੰਗਾ ਸੀ..
ਓ "
ਚਾਨਿਆ
" ਤੇਰੀਆਂ ਆਦਤਾਂ ਕਰ ਕੇ ਛੱਡ ਗਏ,
ਇੱਕ-ਦੋ ਯਾਰ ਕਮਾ ਲੈਂਦਾ ਤਾਂ ਚੰਗਾ ਸੀ..||



 
Top