ਜੁੜ ਬੈਠੇ ਨੇ ਕੁਝ ਗਭਰੂ

ਜੁੜ ਬੈਠੇ ਨੇ ਕੁਝ ਗਭਰੂ
ਜੇਹੜੇ ਪੱਕੇ ਆੜੀ ਹੈ
ਗੱਲ ਕਰਦੇ ਵਾਰੀ ੨ ਹੈ
ਕਿੰਝ ਲੀਡਰਾਂ ਨੇ ਸਾਡੀ ਮੱਤ ਮਾਰੀ ਹੈ

ਬਚੇ ਪੜ੍ਹਨ ਵਿਚ ਮਾਡਲ ਸਕੂਲਾਂ
ਫੀਸ ਜਿਨਾ ਦੀ ਭਾਰੀ ਹੈ
ਪਰ ਅਧਿਆਪਕਾਂ ਨੂ ਤਨਖਾ ਨੀ ਦਿੰਦੇ
ਤਾਹੀਓ ਤਾਂ ਬੇਰੋਜਗਾਰੀ ਹੈ

ਹਜ਼ਾਰਾਂ ਬੱਸਾ ਚਲਦੀਆ ਸੜਕਾ ਉੱਤੇ
ਮਾਲਕ ਜਿਨਾ ਦੇ ਵੱਡੇ ਵਪਾਰੀ ਹੈ
ਸਾਡੇ ਨੋਜਵਾਨ ਤਾ ਬੱਸ ਇਨਾ ਉੱਤੇ ਲਾਉਂਦੇ ਦਿਹਾੜੀ ਹੈ
ਤਾਹੀਓ ਤਾਂ ਬੇਰੋਜਗਾਰੀ ਹੈ

ਸ਼ਰਾਬ ਦੇ ਠੇਕੇਆਂ ਵਿਚੋਂ ਕਹੰਦੇ ਕਮਾਈ ਚੋਖੀ
ਪਰ ਇੱਕਠੀ ਕਰ ਲੈਂਦੇ ਵੱਡੇ ਠੇਕੇਦਾਰ ਸਾਰੀ ਹੈ
ਕਰਿੰਦਇਆ ਦੀ ਤਾ ਬੱਸ ਮਥਾ ਮਾਰੀ ਹੈ
ਤਾਹੀਓ ਤਾਂ ਬੇਰੋਜਗਾਰੀ ਹੈ

ਕਿੰਝ ਹੋਏਗਾ ਸੁਧਾਰ ਇਥੇ
ਗੱਲ ਉਨਾ ਨੇ ਵਿਚਾਰੀ ਹੈ
ਹੋਰਾਂ ਨੂ ਦੋਸ਼ ਦੇ ਕੇ ਕੁਝ ਨੀ ਬਣਨਾ
ਪੇਹ੍ਲਾਂ ਸੋਚੋ ਸਾਡੀ ਕੀ ਜਿਮੇਦਾਰੀ ਹੈ


 
Top