ਜੁਲਮ ਦੇ ਖਿਲਾਫ ਆਵਾਜ ਨਹੀ ਉਠਦੀ

Yaar Punjabi

Prime VIP
ਤੁਸੀ ਮਿਲਦੇ ਹੋ ਵੇਖ ਬੰਦੇ ਦਾ ਧਰਮ ਤੇ ਨਾਮ ਕੀ ਏ
ਅਸੀ ਮਿਲਦੇ ਹਾ ਵੇਖ ਬੰਦੇ ਦਾ ਮੁਕਾਮ ਕੀ ਏ
ਸਹੀਦੀ ਦਿਹਾੜੇ ਅਸੀ ਸਮਝ ਲਏ ਮੇਲੇ
ਪਰ ਸਮਝ ਨਾ ਸਕੇ ਇਹਨਾ ਦਾ ਪੈਗਾਮ ਕੀ ਏ
ਕੁੱਝ ਵੱਖਰਾ ਕਰਨ ਬਾਰੇ ਤਾ ਸੋਚਿਆ ਹੀ ਨਹੀ
ਬਸ ਵੇਖਦੇ ਹੀ ਰਹੇ ਕੀ ਖਾਸ ਤੇ ਆਮ ਕੀ ਏ
ਮਨਦੀਪ ਜੁਲਮ ਦੇ ਖਿਲਾਫ ਆਵਾਜ ਨਹੀ ਉਠਦੀ
ਬਸ ਵੇਖਦੇ ਹੀ ਰਹਿੰਦੇ ਲੋਕੀ ਹੋ ਰਿਹਾ ਸਰੇਆਮ ਕੀ ਏ
 
Top