ਜੁਰਮਾ ਦਾ ਰੱਬ ਐਸਾ ਫੈਸਲਾ ਸੁਨਾਵੇ

ਜੁਰਮਾ ਦਾ ਰੱਬ ਐਸਾ ਫੈਸਲਾ ਸੁਨਾਵੇ
ਹੋਵਾਂ ਆਖਰੀ ਸਾਹਾਂ ਤੇ, ਉਹ ਮਿਲਨ ਮੈਨੂੰ ਆਵੇ

ਮੇਰੀ ਸੀਨੇ ਓੁਤੋ ਪਏ ਹੋਣ ਜ਼ਖਮ ਹਜ਼ਾਰ,
ਮੇਰਾ ਦੇਖ-ਦੇਖ ਹਾਲ ਉਹ ਦੀ ਅੱਖ ਭਰ ਆਵੇ

ਮੈਨੂੰ ਬੁੱਕਲ 'ਚ ਲੈ ਕੇ ਭੁੱਬਾ ਮਾਰ ਰੋਵੇ,
ਬੱਸ ਮੇਰੇ ਉਤੇ ਅੱਜ ਐਨਾ ਹੱਕ ਉਹ ਜਤਾਵੇ

ਪਹਿਲਾ ਰੁਸਦਾ ਸੀ ਜਿਵੇਂ ਗੱਲ-ਗੱਲ ਉਤੇ
ਅੱਜ ਫਿਰ ਕਿਸੇ ਗੱਲੋ ਰੁਸ ਜਾਵੇ

ਫੇਰ ਰੋਂਦਾ -ਰੋਂਦਾ ਕਹੇ ਤੈਨੂੰ ਕਦੇ ਨੀ ਬੁਲਾਉਨਾ,
ਉਹ ਦਾ ਸੁਨ ਕੇ ਜਵਾਬ ਮੇਰਾ ਦਿਲ ਟੁਟ ਜਾਵੇ

ਇਹੇ ਕਰਮਾ ਦੀਆਂ ਖੇਡਾ ਉਹ ਨੂੰ ਕਿਵੇਂ ਸਮਝਾਵਾਂ,
ਉਹ ਨੂੰ ਛੱਡ ਕੇ ਮੈਂ ਜਾਵਾਂ ਮੇਰਾ ਦਿਲ ਵੀ ਨਾ ਚਾਵੇ
 

→ ✰ Dead . UnP ✰ ←

→ Pendu ✰ ←
Staff member
ਮੈਨੂੰ ਬੁੱਕਲ 'ਚ ਲੈ ਕੇ ਭੁੱਬਾ ਮਾਰ ਰੋਵੇ,
ਬੱਸ ਮੇਰੇ ਉਤੇ ਅੱਜ ਐਨਾ ਹੱਕ ਉਹ ਜਤਾਵੇ


Bhaout wadia likya Thanks
 
Top