ਜੁਦਾਈ

GURJEET4EVRY1

In Search Of Someone
ਲੁਕੋ ਕੇ ਆਪਣੇ ਦਰਦ ਕੁਝ ਇੰਝ ਸੀ ਓਹ ਮੁਸਕੁਰਾ ਪਿਆ
ਤੱਕ ਕੇ ਮੁਖ਼ ਓਹਦਾ ਦਿਲ ਮੇਰੇ 'ਚ ਜ਼ਲਜ਼ਲਾ ਜਿਹਾ ਸੀ ਆ ਗਿਆ

ਬਾਗ ਹਸਰਤਾਂ ਤੇ ਆਸਾਂ ਦਾ ਸੀ ਜੋ ਲਗਦਾ ਖਿੜਿਆ ਜਿਹਾ
ਪਲ ਵਿਚ ਲੱਗਿਆ ਜਿਵੇਂ ਸੀ ਓਹ ਕੁਮਲਾਹ ਗਿਆ

ਕੰਬਦੇ ਅਲਫਾਜ਼ ਤੇ ਮੱਲੋ-ਮੱਲੀ ਓਹਦੀ ਅਖੀਆਂ 'ਚ ਨੀਰ
ਜਾਪਦਾ ਸੀ ਜਿਵੇਂ ਸਬ ਕੁਝ ਆਪਣਾਂ ਸੀ ਉਸਨੇ ਗੁਆ ਲਿਆ

ਵਿਛੜ ਕੇ ਮੇਰੇ ਤੋਂ ਹੋ ਗਿਆ ਭਾਵੇਂ ਓਹ ਆਪ ਵੀ ਅਧੂਰਾ
ਸਾਂਝ ਮੇਰੀ ਵੀ ਉਮਰਾਂ ਲਈ ਓਹ ਜੁਦਾਈ ਨਾਲ ਪਾ ਗਿਆ

"ਗੁਰਜੀਤ" ਜ਼ਰਿਆ ਮੈਂ ਵੀ ਇਹ ਸਬ ਜਦ ਤਕ ਚਲਿਆ ਦਿਲ ਤੇ ਜ਼ੋਰ
ਅਖੀਰ ਤੁਰ ਜਾਂਦੇ ਉਸਨੂੰ ਵੇਖ਼, ਰੋਏ ਬਿਨਾਂ ਮੈਥੋਂ ਵੀ ਨਾਂ ਰਿਹਾ ਗਿਆ
 
Top