UNP

ਜੀਵਨ ਤਾਂ ਤੁਰਨਾ ਹੀ ਤੁਰਨਾ

Go Back   UNP > Poetry > Punjabi Poetry

UNP Register

 

 
Old 16-Jul-2010
Saini Sa'aB
 
Exclamation ਜੀਵਨ ਤਾਂ ਤੁਰਨਾ ਹੀ ਤੁਰਨਾ

ਮੇਰੇ ਮਨ ਵਸਦਾ ਇਹ ਫੁਰਨਾ
ਜੀਵਨ ਤਾਂ ਤੁਰਨਾ ਹੀ ਤੁਰਨਾ
----
ਘਰ ਦੀ ਮੁਰਗੀ ਦਾਲ਼ ਬਰੋਬਰ
ਮਹਿਲ ਬਰੋਬਰ ਅਪਣਾ ਘੁਰਨਾ
----
ਕੀ ਡਰਾਈਵਰ ਕੀ ਉਹ ਨੇਤਾ,
ਜੋ ਪਰਜਾ ਨੂੰ ਲਾਉਂਦਾ ਧੁਰ ਨਾ
----
ਕੀ ਉਸ ਘਰ ਦਾ ਵੱਸਣਾ ਯਾਰੋ
ਜਿਸ ਥਾਂ ਕੋਈ ਭਖਦੀ ਚੁਰ ਨਾ
----
ਐਸਾ ਗੁਰੂ ਵੀ ਕਾਹਦਾ ਗੁਰੂ ਹੈ
ਚੇਲਾ ਜਿਸਦਾ ਸਿਖਦਾ ਗੁਰ ਨਾ
----
ਕੀ ਐਸੇ ਉਸ ਰਾਗ ਦਾ ਸੁਣਨਾ
ਹੋਵੇ ਜਿਸ ਵਿਚ ਚੰਗੀ ਸੁਰ ਨਾ
----
ਜੋ ਹੋਣਾ ਉਹ ਹੋ ਕੇ ਰਹਿਣਾ
ਕੀ ਫਿਕਰਾਂ ਵਿਚ ਵਾਧੂ ਖੁਰਨਾ
----
ਜੀਵਨ ਮਿੱਠੜੇ ਘੜੇ ਦਾ ਪਾਣੀ
ਅੰਤ ਘੜੇ ਨੇ ਭੁਰਨਾ ਹੀ ਭੁਰਨਾ

**** ਗੁਰਦੇਵ ਸਿੰਘ ਘਣਗਸ ****

 
Old 16-Jul-2010
jaswindersinghbaidwan
 
Re: ਜੀਵਨ ਤਾਂ ਤੁਰਨਾ ਹੀ ਤੁਰਨਾ

bahut khoob..

tfs...

Post New Thread  Reply

« ਖੁਦਾ ਬਣ ਕੇ | ਦਿਲ ਦੀ ਅੱਗ »
X
Quick Register
User Name:
Email:
Human Verification


UNP