ਜੀ ਦੂਰੋਂ ਆ ਕੇ ਪਾਸ ਸੁਣੋਂ

KARAN

Prime VIP
ਜੀ ਦੂਰੋਂ ਆ ਕੇ ਪਾਸ ਸੁਣੋਂ,
ਕੋਈ ਸਾਡੀ ਵੀ ‘ਅਰਦਾਸ’ ਸੁਣੋਂ,

ਸਭ ਜੁੜਿਆ-ਜੜਿਆ ਟੁੱਟ ਜਾਵੇ,
ਇਹ ਜਗਤ-ਤਮਾਸ਼ਾ ਮੁੱਕ ਜਾਵੇ,

ਕੋਈ ਐਸੀ ਬਣਤ ਬਣਾ ਛੋੜੋ,
ਮੈਂ ਮੇਰਾ, ਮੈਨੂੰ ਆ ਮੋੜੋ,

ਕੋਈ ਪਾਕ-ਪਵਿੱਤਰ ਕਾਮ ਕਰੋ,
ਮੈਂ ਬਦ ਨੂੰ ਹੁਣ ਬਦਨਾਮ ਕਰੋ,

ਕੋਈ ਖਾਲੀ ਪੱਲਾ ਭਰ ਜਾਵੋ,
ਦੁਨੀਆ ‘ਤੋਂ ਕੱਲਾ ਕਰ ਜਾਵੋ,

ਏਥੇ ਸਭ ਤੇਰੀ-ਮੇਰੀ ਹੈ,
‘ਕੱਲੇ ਨੂੰ ਮੌਜ ਬਥੇਰੀ ਹੈ,

ਕੋਈ ਕਬਜ਼ੇ ਫੌਜੀ ਕਰ ਚੱਲੇ,
ਹਾਏ! ਮਨ ਦੇ ਮੌਜੀ ਮਰ ਚੱਲੇ.......

Baba Beli (ਬਾਬਾ ਬੇਲੀ)​
 
Top