ਜੀਣੀ ਪੈਂਦੀ ਸ਼ਾਇਰ ਨੂੰ ਤਿਆਗੀ ਜਿੰਦਗੀ

KARAN

Prime VIP
ਪੱਥਰਾਂ ਚ ਵੇਲ ਹੁੰਦੀ ਸਾਡੀ ਜਿੰਦਗੀ..
ਜੀਣੀ ਪੈਂਦੀ ਸ਼ਾਇਰ ਨੂੰ ਤਿਆਗੀ ਜਿੰਦਗੀ..।

ਠੇਸ ਜਿਹੜਾ ਲਾਵੇ ਉਹ ਵੀ ਚੁੰਮਦੇ ਹਾਂ ਰੋੜਾ.
ਠੋਕਰਾਂ ਨੇ ਹੁੰਦੀ ਸਾਡੀ ਖਾਧੀ ਜਿੰਦਗੀ...।

ਹਰ ਕੋਈ ਵੀਤ,ਰਾਇਕੋਟੀ ਨਾ ਬਣੇ...
ਲੇਖਕਾਂ ਦੀ ਘੱਟ ਈ ਆ ਨਵਾਬੀ ਜਿੰਦਗੀ..।

ਕੋਈ ਨਹੀਂਉਂ ਵੇਂਹਦਾ,,ਵਿਚੋਂ ਕਿਵੇਂ ਬੀਤਦੀ..
ਵਿੱਚੋ-ਵਿੱਚ ਸੜਦੀ ਤੇਜਾਬੀ ਜਿੰਦਗੀ......।

ਨੇਰੇ ਵਿਚ ਰਹਿਕੇ ,ਲੰਘ ਜਾਈਏ ਚੁੱਪਚਾਪ..
ਉਹ ਹੋਰ ਨੇ ਜੋ ਜਿਉਂਦੇ ਨੇ ਗੁਲਾਬੀ ਜਿੰਦਗੀ....

ਬੱਲ ਬੁਤਾਲਾ
.........................................................................ਆਹ ਦੀਪੂ.......ਤੁਣਕਾ ਤੁਣਕਾ ਲਾ ਕੇ ਗੁੱਡੀ ਤਾਂ ਚੜੀ,,ਪਰ ਹਵਾਵਾਂ ਚ ਜਿਆਦਾ ਜੋਰ ਹੁੰਦਾ......ਅਲਵਿਦਾ,....
 
Top