ਜਿੱਥੇ ਰਹਿਮਤਾਂ ਨੇ ਓਥੇ ਜ਼ਹਿਮਤਾਂ ਵੀ, ਏਨੀ ਗੱਲ ਤੇ ਸਮਝ ਸਮਝਾ ਮਰੀਏ । ਜਿੱਥੇ ਬੰਨ੍ਹ ਦਰਿਆਵਾਂ ਨੂੰ ਵੱਜਦੇ ਨਹੀਂ, ਓਥੇ ਸੀਨੇ ਤੇ ਹਿੱਕਾਂ ਨੂੰ ਡਾਹ ਮਰੀਏ । ਸਿਰ 'ਤੇ ਬਣੀ ਏ ਸੱਜਣਾਂ ਪਿਆਰਿਆਂ ਦੇ, ਅਗਾਂਹ ਵਧ ਕੇ ਹੱਥ ਵੰਡਾ ਮਰੀਏ । ਕੀਹ ਤੱਕਣੀ ਆਸ ਬੇਗ਼ਾਨਿਆਂ ਦੀ, ਹੱਥੀਂ ਆਪਣੀ ਖ਼ੈਰ ਕਮਾ ਮਰੀਏ ।