ਜਿੰਦਾ ਸੁੱਖਾ ਤੇ ਬਣ ਸਤਵੰਤ ਬੇਅੰਤ ਜਹੇ

→ ✰ Dead . UnP ✰ ←

→ Pendu ✰ ←
Staff member
ਜ਼ਬਰ ਜੁਲਮ ਤੋਂ ਡਰੇ ਨਾ ਜਿਹੜੇ,
ਫਾਸੀਆਂ ਲੈ ਲਏ ਗਲ ਦੇ ਮੇਚੇ ਉਹਨਾਂ ਦੇ...
ਮੇਰੀ ਜਿੰਦਗੀ ਦਾ ਹਰ ਪਲ ਲੇਖੇ ਉਹਨਾ ਦੇ...

ਪੱਟ ਚੀਰ ਕੇ ਲੂਣ ਪਵਾਇਆ,
ਗੱਲਾਂ ਬਹੁਤ ਨੇ ਸਾਡੇ ਤੇ ਹੋਏ ਤਸ਼ਦੱਦ ਦੀਆਂ...
ਪਰਤੇ ਨਾ ਉਹ ਫੇਰ ਘਰਾਂ ਨੂੰ,
ਟੱਪ ਗਏ ਜੋ ਤਾਰਾਂ ਸਰਹੱਦ ਦੀਆਂ...
ਹੁਣ ਕਾਲੀਆਂ ਸੂਚੀਆਂ ਦੇ ਵਿੱਚ,
ਨਾਮ ਪਏ ਮੈੰ ਦੇਖੇ ਉਹਨਾਂ ਦੇ...
ਮੇਰੀ ਜਿੰਦਗੀ ਦਾ ਹਰ ਪਲ ਲੇਖੇ ਉਹਨਾ ਦੇ...

ਕਰਜ਼ੇ ਦੇ ਮਾਰੇ ਖਾ ਗਏ,
ਗੋਲੀਆਂ ਜੋ ਸਲਫਾਸ ਦੀਆਂ...
ਘਰ ਬਾਰ ਜਿੰਨਾ ਦੇ ਵਿਕ ਗਏ,
ਵਿਕ ਗਈਆਂ ਬੋਟੀਆਂ ਮਾਸ ਦੀਆਂ...
ਕਦੇ ਬੈਕਾਂ ਨੇ ਕਦੇ ਆੜਤੀਆਂ ਨੇ,
ਧੱਕੇ ਨਾਲ ਵਾਹ ਲਏ ਖੇਤੇ ਉਹਨਾਂ ਦੇ...
ਮੇਰੀ ਜਿੰਦਗੀ ਦਾ ਹਰ ਪਲ ਲੇਖੇ ਉਹਨਾ ਦੇ...

84 ਵੇਲੇ ਜਿੰਨ੍ਹਾ ਦੀਆਂ
ਇੱਜ਼ਤਾਂ ਨੂੰ ਦਾਗ ਲੱਗੇ...
ਮੁੱਕ ਗਈਆਂ ਧੱਕੇ ਖਾਦੀਆਂ,
ਪਰ ਕਿੱਥੋੰ ਇਨਸਾਫ ਲੱਭੇ...
ਜਿੰਦਾ ਸੁੱਖਾ ਤੇ ਬਣ ਸਤਵੰਤ ਬੇਅੰਤ ਜਹੇ,
"ਸੰਧੂ" ਕਰਨੇ ਪੈਣੇ ਦੂਰ ਭੁਲੇਖੇ ਉਹਨਾਂ ਦੇ...
ਮੇਰੀ ਜਿੰਦਗੀ ਦਾ ਹਰ ਪਲ ਲੇਖੇ ਉਹਨਾ ਦੇ...



ਜੁਗਰਾਜ ਸਿੰਘ
 
Top