ਜਿੰਦਗੀ ਅੱਧੀ ਬੀਤ ਜਾਵੇ

Yaar Punjabi

Prime VIP
ਹੋਕੇ ਜਵਾਨ ਬਜੁਰਗਾ ਦਾ ਸਤਿਕਾਰ ਕਰੀਏ
ਹੋ ਕੇ ਉਚੇ ਨੀਵਿਆ ਨੂੰ ਵੀ ਪਿਆਰ ਕਰੀਏ...ਕਿਉ?
" ਸਦਾ ਨਹੀੳ ਉਚੇ ਰਹਿਣਾ
ਇੱਕ ਦਿਨ ਅਸੀ ਵੀ ਨੀਵੇ ਹੋਵਾਗੇ
ਹੋਵਾਗੇ ਬਜੁਰਗ ਤੇ ਹੁਸਨ ਜਵਾਨੀ ਖੋਵਾਗੇ,
"ਨਾ ਕਰੀਏ ਬੁਰਾ ਨਾ ਬੁਰਾ ਜਰੀਏ
ਜਿਹੜਾ ਦੂਜਿਆ ਦੀ ਅੱਖ ਚ ਰੜਕੇ ਇਹਨਾ ਨਾ
ਖੁਦ ਤੇ ਮਾਣ ਕਰੀਏ,
ਲੱਖ ਹੋਈਏ ਦੁਖੀ ਪਰ ਜੱਗ ਤੇ ਤਾ ਲਾਉਣਾ ਪੈਦਾ ਜੀਅ ਏ,

ਜਿੰਦਗੀ ਅੱਧੀ ਬੀਤ ਜਾਵੇ
ਜਦੋ ਸਮਝ ਆਵੇ ਇਹ ਹੁੰਦੀ ਕੀ ਏ?

ਪੋੜੀਆ ਤਾ ਉਹਨਾ ਲਈ ਹੁੰਦੀਆ ਨੇ
ਜਿਹਨਾ ਚੁਬਾਰੇ ਚੜਨਾ
ਉਹਨਾ ਨੂੰ ਤਾ ਰਾਹ ਖੁਦ ਬਣਾਉਣੇ ਪੈਦੇ
ਜਿੰਨਾ ਆਸਮਾਨ ਦੀ ਉਚਾਈ ਤੇ ਖੜਨਾ,
"ਜੇ ਚੰਨ ਤੇ ਜਾਣਾ ਹੋਵੇ ਨਹੀੳ ਤਾਰਿਆ ਤੇ ਰੁਕਣਾ ਚਾਹੀਦਾ
ਕੀ ਪਤਾ ਕਿਹੜੇ ਪਲ ਤਾਰੇ ਨੇ ਟੁੱਟ ਜਾਈਦਾ,
ਤਕਦੀਰਾ ਤੋ ਜਿਆਦਾ ਖੁਦ ਤੇ ਕਰੀਏ ਵਿਸਵਾਸ
ਜਦੋ ਤੱਕ ਜਜਬਾ ਉਦੋ ਤੱਕ ਆਸ,
ਪਰਛਾਵੇ ਤੇ ਵੀ ਨਾ ਆਸ ਕਰੀਏ
ਇਹ ਵੀ ਹਨੇਰੇ ਚ ਸਾਥ ਛੱਡ ਦਿੰਦਾ ਏ

ਇੱਕ ਹੋਸਲਾ ਹੀ ਹੈ ਮਿੱਤਰੋ
ਜਿਹੜਾਂ ਲੱਖਾ ਚੋ ਹੀਰਾ ਬਣਾ ਤੁਹਾਨੂੰ ਕੱਢ ਦਿੰਦਾ ਏ,

ਵੰਡੇ ਗਏ ਗੁਰ ਪੀਰ ਇਥੇ
ਫਿਰ ਗੁਰਾ ਦਾ ਪੰਜਾਬ ਕਿਵੇ ਬਚ ਸਕਦਾ ਸੀ?
ਕੀ ਸਿੱਖ, ਕੀ ਮੁਸਲਿਮ,ਹਿੰਦੂ
ਹਰ ਧਰਮ ਇਕ ਨਾਮ ਚ ਵੀ ਰੱਚ ਸਕਦਾ ਸੀ?
"ਇਸਨੂੰ ਗਲਤੀ ਕਹਾ ਜਾ ਸੀ ਵਕਤ ਦੀ ਮਜਬੂਰੀ
ਦਿਲ ਚ ਰੱਬ ਵੱਸਦਾ
ਫਿਰ ਕਿੰਜ ਪੈ ਜੂ ਬੰਦੇ ਤੇ ਰੱਬ ਚ ਦੂਰੀ,
"ਚਲੋ ਕੋਈ ਤਾ ਹੋਇਆ ਫਾਇਦਾ ਧਰਮਾ ਦਾ ਇਨਸਾਨ ਨੂੰ
ਕੋਈ ਇਹਨਾ ਦੇ ਨਾ ਤੇ ਕਮਾਵੇ ਕੋਈ ਕਰੇ ਦਾਨ ਨੂੰ,
ਵੇਖ ਗਰੀਬੀ ਵੇਖ ਜੁਲਮ ਰੱਬ ਤੇ ਵੀ ਗੁੱਸਾ ਆਉਦਾ ਏ
ਪਰ ਹਰ ਦੋਸ ਵੀ ਰੱਬ ਸਿਰ ਨਹੀ ਮੜੀਦਾ,

ਛੱਡ ਵੇ ਦਿਲਾ ਨਹੀਉ ਰੱਬ ਨਾਲ ਲੜੀਦਾ
ਛੱਡ ਵੇ ਦਿਲਾ ਨਹੀਉ ਰੱਬ ਨਾਲ ਲੜੀਦਾ,,

ਨਹੀਉ ਫੁੱਲ ਵਾਗੂੰ ਹਰ ਮੋਸਮ ਚ ਝੜ ਜਾਈਦਾ
ਬਣ ਰੁੱਖ ਕਦੇ ਇਕ ਨਾਲ ਵੀ ਖੜ ਜਾਈਦਾ,
ਅੋਖੇ ਵੇਲੇ ਦੂਰੀਆ ਤੇ ਸੋਖੇ ਵੇਲੇ ਗਲ ਬਾਹਵਾ ਪਾਉਦੇ ਨੇ
ਇਕ ਸਮਝਣਾ ਅੋਖਾ ਇਹ ਯਾਰੀ ਜਾ ਦੁਸਮਣੀ ਨਿਭਾਉਦੇ ਨੇ,
ਕਦੇ ਕਦੇ ਮੰਜਿਲ ਲਈ ਯਾਰ ਦਾ ਰਾਹ ਬਣ ਜਾਈਦਾ,

ਮਰਦੇ ਯਾਰ ਲਈ ਇਕ ਹੋਰ ਸਾਹ ਬਣ ਜਾਈਦਾ........
 
Top