ਜਿਹਦੀ ਜੁੱਤੀ ਸਰਕਾਰ ਨੂੰ ਰੋਲਿਆ ਸੀ

KARAN

Prime VIP
ਜਿਹਦੀ ਜੁੱਤੀ ਸਰਕਾਰ ਨੂੰ ਰੋਲਿਆ ਸੀ,
ਟੱਬਰ ਉਹਦੇ ਨੂੰ ਥਾਣੇ ਗਿਆ ਰੋਲ ਬਾਪੂ,
ਦਾਦੂਵਾਲ ਨੇ ਮੋਰਚਾ ਖੋਲਿਆ ਸੀ,
ਕੇਸ ਉਹਦੇ ਪੁਰਾਣੇ ਲਏ ਖੋਲ ਬਾਪੂ,
ਸਾਲਾ ਪੁੱਤ ਦਾ ਅੱਗੇ ਜੇ ਹੋਣ ਲੱਗਾ,
ਉਹਦਾ ਬਿਸਤਰਾ ਕਰ ਗਿਆ ਗੋਲ ਬਾਪੂ,
ਪਾਣੀ ਪੈਰਾਂ 'ਤੇ ਉੱਕਾ ਨਈਂ ਪੈਣ ਦਿੰਦਾ,
ਗੱਲ ਕਰੇ ਤਾਂ ਕਰੇ ਗੋਲ-ਮੋਲ ਬਾਪੂ,
ਪੱਤਰਕਾਰਾਂ ਨੇ ਜਦੋਂ ਸਵਾਲ ਕੀਤੇ,
ਬਾਪੂ ਆਖਿਆ ਮੇਰੀ ਤਾਂ ਖ਼ਤਾ ਕੋਈ ਨਈਂ,
ਉਂਝ ਕਹਿਣ ਨੂੰ ਮੰਤਰੀ 'ਮੁੱਖ' ਹਾਂ ਮੈਂ,
ਆਹ ਮੁੱਖ ਮੁੱਦੇ ਜੋ ਉਹਨਾਂ ਦਾ ਪਤਾ ਕੋਈ ਨਈਂ.......
@ ਬਾਬਾ ਬੇਲੀ, 2014​
 
Top