ਜਿਸਮਾਂ ਦੇ ਦਰਿਆ

ਓਏ ਅੱਜ ਕੱਲ੍ਹ ਜਿਸਮਾਂ ਦੇ ਦਰਿਆਵਾਂ ਦੇ ਵਿੱਚ ਆਸ਼ਿਕ਼ ਵਹਿੰਦੇ ਨੇਂ,
ਕੋਈ ਆਖੇ ਏਹਨੂੰ ਟਾਇਮ-ਪਾਸ ਕਈ ਆਸ਼ਿਕ਼ੀ ਕਹਿੰਦੇ ਨੇਂ,

ਆਸ਼ਿਕ਼ ਸੱਜਣਾਂ ਨੂੰ ਮਿਲ ਪਰਤਣ, ਮਾਇਊਸ ਰੋਜ਼ ਘਰੀਂ,
ਜਿਹੜੀ ਸੋਚ ਲੈ ਕੇ ਗਏ ਸਾਂ, ਝੰਡੀ ਨਾਂ ਮਿਲੀ ਹਰੀ,
ਕਹਿ ਕੇ ਕੱਲ੍ਹ ਨੂੰ ਚੱਲ ਮਨਾਵਾਂਗੇ, ਉਸ ਦਿਨ ਕੋਠੇ ਤੇ ਰਹਿੰਦੇ ਨੇਂ,
ਓਏ ਅੱਜ ਕੱਲ੍ਹ ਜਿਸਮਾਂ ਦੇ ਦਰਿਆਵਾਂ ਦੇ ਵਿੱਚ ਆਸ਼ਿਕ਼ ਵਹਿੰਦੇ ਨੇਂ,
ਕੋਈ ਆਖੇ ਏਹਨੂੰ ਟਾਇਮ-ਪਾਸ ਕਈ ਆਸ਼ਿਕ਼ੀ ਕਹਿੰਦੇ ਨੇਂ,

ਸੀ ਜੋ ਪੱਕਾ ਇਕਰਾਰਨਾਮਾਂ ਹੁਣ ਹੋਇਆ ਗੱਲ ਚੌਂਹ ਦਿਨ ਦੀ,
ਅਣਬਣ ਥੋਹੜੀ ਹੋਵੇ ਮਸ਼ੂਕਾ, ਗੁਨਾਹਾਂ ਦੀ ਤੈਅ ਚਿਣ ਦੀ
ਘਰ ਤਾਂ ਸੀ ਟੁੱਟਦੇ ਵੇਖੇ ਮੈਂ, ਹੁਣ ਆਸ਼ਿਕ਼ ਟੁੱਟਦੇ ਰਹਿੰਦੇ ਨੇਂ,
ਓਏ ਅੱਜ ਕੱਲ੍ਹ ਜਿਸਮਾਂ ਦੇ ਦਰਿਆਵਾਂ ਦੇ ਵਿੱਚ ਆਸ਼ਿਕ਼ ਵਹਿੰਦੇ ਨੇਂ,
ਕੋਈ ਆਖੇ ਏਹਨੂੰ ਟਾਇਮ-ਪਾਸ ਕਈ ਆਸ਼ਿਕ਼ੀ ਕਹਿੰਦੇ ਨੇਂ,

ਇਹ ਵੀ ਨਹੀਂ ਕਿ ਮਾੜੇ ਸਾਰੇ, ਪਰ ਔਹਦਾ ਹੈ ਬਹੁਮੱਤ ਨੂੰ,
ਪਹਿਲਾਂਵਾਲੇ ਆਸ਼ਕ਼ਾਂ ਸੀ, ਸਾਂਭਿਆ ਇਸ਼ਕ਼-ਤੱਤਨੂੰ,
ਵਾਰਿਸ-ਬੁੱਲ੍ਹਾਸਭ ਕਹਿਣ ਚੰਗੇ, ਸਿੱਖਿਆ ਵਿਰਲੇ ਈ ਲੈਂਦੇ ਨੇਂ,
ਓਏ ਅੱਜ ਕੱਲ੍ਹ ਜਿਸਮਾਂ ਦੇ ਦਰਿਆਵਾਂ ਦੇ ਵਿੱਚ ਆਸ਼ਿਕ਼ ਵਹਿੰਦੇ ਨੇਂ,
ਕੋਈ ਆਖੇ ਏਹਨੂੰ ਟਾਇਮ-ਪਾਸ ਕਈ ਆਸ਼ਿਕ਼ੀ ਕਹਿੰਦੇ ਨੇਂ,

ਜੋ ਤੈਰੀ ਮੋਹੱਬਤ ਲਈ ਦਰਿਆ, ਲੋਕੀਂ ਓਹਨੂੰ ਸੋਹਣੀਂ ਕਹਿੰਦੇ ਨੇਂ
ਓਏ ਅੱਜ ਕੱਲ੍ਹ ਜਿਸਮਾਂ ਦੇ ਦਰਿਆਵਾਂ ਦੇ ਵਿੱਚ ਆਸ਼ਿਕ਼ ਵਹਿੰਦੇ ਨੇਂ!

Gurjant Singh
 
Top