ਜਿਸਨੇ ਮੇਰੇ ਹੱਥ ਵਿਚ ਕਲਮ ਫੜਾਈ

ਸ਼ੁਕਰ ਗੁਜਾਰ ਹਾਂ ਮੈਂ ਉਸ ਮਾਲਿਕ ਦਾ
ਜਿਸਨੇ ਮੇਰੇ ਹੱਥ ਵਿਚ ਕਲਮ ਫੜਾਈ
ਕਰਜਦਾਰ ਹਾਂ ਮੈਂ ਉਸ ਸਜਣ ਦਾ
ਜਿਸਨੇ ਮੈਨੂੰ ਦਿਤੀ ਗਮਾਂ ਦੀ ਸ਼ਿਆਹੀ
ਅਹਿਸਾਨ ਮੰਦ ਹਾਂ ਉਸ ਉਸਤਾਦ ਦਾ ਵੀ
ਜਿਸਨੇ ਕੋਰੇ ਕਾਗਜ ਤੇ ਚਲਾਉਣੀ ਸਿਖਾਈ
ਮੈਂ ਧੰਨਵਾਦੀ ਹਾਂ ਉਨਾਂ ਲੋਕਾ ਦਾ ਵੀ
ਜਿੰਨਾ ਨੇ ਮੇਰੇ ਲਿਖੇ ਦੀ ਕਦਰ ਹੈ ਪਾਈ
 
Top