ਜਿਸ ਦਿਨ ਤੋਂ ਜੁਦਾ ਹੋਇਉਂ ਦਿਲ ਗਮ ਚ ਰਹੇ ਡੁਬਿਆ

ਬੀਤੀ ਹੈ ਬੜੀ ਮੁਸ਼ਕਿਲ ਬਰਸਾਤ ਤੇਰੇ ਬਾਝੋਂ,
ਅੱਖੀਆਂ ਚੋਂ ਵਗਣ ਅੱਥਰੂ ਹਰ ਰਾਤ ਤੇਰੇ ਬਾਝੋਂ,
ਤੂੰ ਹੀ ਤਾਂ ਮੁਹੱਬਤ ਦੀ ਅਣਮੋਲ ਨਿਸ਼ਾਨੀ ਏਂ,
ਕੁਝ ਹੋਰ ਨਹੀਂ ਚਾਹੁੰਦਾ ਸੌਗਾਤ ਤੇਰੇ ਬਾਝੋਂ,
ਹਰ ਸ਼ਾਮ ਬਦਲ ਚੁੱਕੀ,ਦਿਨ ਰਾਤ ਬਦਲ ਚੁੱਕੇ,
ਪਰਭਾਤ ਨਹੀਂ ਲਗਦੀ ਪਰਭਾਤ ਤੇਰੇ ਬਾਝੋਂ,
ਸੀਨੇ ਚ ਵਿਛੋੜੇ ਦੀ ਅੱਗ ਬਾਲ ਕੇ ਨਾਂ ਜਾ ਤੂੰ,
ਅੱਗ ਕਿੱਦਾਂ ਬੁਝਾਵੇਗੀ ਬਰਸਾਤ ਤੇਰੇ ਬਾਝੋਂ,
ਜਿਸ ਦਿਨ ਤੋਂ ਜੁਦਾ ਹੋਇਉਂ ਦਿਲ ਗਮ ਚ ਰਹੇ ਡੁਬਿਆ,
ਮੁਸ਼ਕਿਲ ਚ ਗੁਜ਼ਰਦੀ ਹੈ ਹਰ ਰਾਤ ਤੇਰੇ ਬਾਝੋਂ,
ਜਦ ਵੈਦ ਕਰੇ ਦਾਰੂ ਦਿਲ ਹੋਰ ਤੜਪ ਉੱਠੇ,
ਐ ਯਾਰ ਨਹੀਂ ਸੁਧਰੇ ਹਾਲਾਤ ਤੇਰੇ ਬਾਝੋਂ
 
MAVERICK

Member
ਜਿਸ ਦਿਨ ਤੋਂ ਜੁਦਾ ਹੋਇਉਂ ਦਿਲ ਗਮ ਚ ਰਹੇ ਡੁਬਿਆ,
ਮੁਸ਼ਕਿਲ ਚ ਗੁਜ਼ਰਦੀ ਹੈ ਹਰ ਰਾਤ ਤੇਰੇ ਬਾਝੋਂ,

true to the core...
 
MAVERICK

Member
^ veer tusi likhde vadhiya ho..te bahut vaari doojeyan di v likhiyan kavitavan post karde o...and best part..tusi ohna nu credit v dinde o...so parh ke maja aa janda..yan fer injh lagda ke dil di gal keh ditti aa...thank you for posting these wonderful lines..
 
bullan te ik chup utar aayi
koi aave na hun baat tere bajo,
haige lakha jagg te chahun wale mainu
par suni-suni lage kayanat tere bajo

sorry main v do lines add kar ditia
 
^ veer tusi likhde vadhiya ho..te bahut vaari doojeyan di v likhiyan kavitavan post karde o...and best part..tusi ohna nu credit v dinde o...so parh ke maja aa janda..yan fer injh lagda ke dil di gal keh ditti aa...thank you for posting these wonderful lines..

hanji veer ji mera maksad ehi aa k jo shayr kavita likhda osdaa naam hi aave jekr thuanu kise di koi kavita sohni lagdi aa nd tusi uss nal judna pasand karde ho tan beshak shere karo sabh nal but kavi ta ja rachna kaar da naam aalag na karo kyu k rab na kare je oh kavi ja rachnakar isnu read karega k mere name di jga kise hor da naam aa tan usde dil te gehri satt lagdi aa kyu k apa kise di mehnt nu bina gal toh apni mehnat nahi keh sakde
 
Top