ਜਿਥੇ ਜਿਥੇ ਜਾਂਦੀ ਏ

ਜਿਥੇ ਜਿਥੇ ਜਾਂਦੀ ਏ
ਨਜ਼ਰ ਤੇਰੀ ਸੱਜਣਾ

ਮੈਨੂੰ ਵੀ ਏ ਉਹਨਾ ਹੀ
ਫਿਕਰ ਤੇਰਾ ਸੱਜਣਾ

ਰਹੇ ਮੈਥੋ ਦੂਰ ਭਾਵੇਂ
ਹੋਵੇ ਕੋਲ ਮੇਰੇ ਸੱਜਣਾ

ਭੋਰਾ ਨਈਉ ਚੈਨ ਮੈਨੂੰ
ਮੇਰਾ ਕੀ ਕਸੂਰ ਸੱਜਣਾ

ਤੇਰੇ ਬਾਜੋ ਹਰ ਇਕ ਪਲ
ਉਖਾ ਲੰਘਣਾ ਏ ਸੱਜਣਾ

ਦਿਲ ਦੀ ਪਿਟਾਰੀ ਖੋਲ
ਪਾ ਲੈ ਵਿਚ ਮੈਨੂੰ ਸੱਜਣਾ

ਰੱਜ ਗਈਆਂ ਅਖਾਂ ਨੇ
ਦਿਲ ਖਾਲੀ ਹਾੱਲੇ ਸੱਜਣਾ

ਮੁਹੋ ਕੱਡ ਭਾਵੇਂ ਮਾੜਾ ਸਹੀ
ਮਿੱਠਾ ਲੱਗੇ ਤੇਰਾ ਹਰ ਬੋਲ ਸੱਜਣਾ

ਰੂਹਾਂ ਵੀ ਪਿਆਸੀਆਂ ਉਮਰਾਂ ਦੀਆਂ
ਪੈਂਦੀ ਫੁੱਲਾਂ ਉੱਤੇ ਨਿਤ ਹੀ ਤਰੇਲ ਸੱਜਣਾ

ਬਹੁਤ ਖੇਡੀਆਂ ਅੱਖ ਮਿਚੋਲੀਆਂ
ਬੰਦ ਕਰ ਹੁਣ ਇਹ ਖੇਲ ਸੱਜਣਾ

ਰਾਤਾਂ ਨੂੰ ਜੇ ਤਾਰੇ ਜਿਵੇ ਚੱਣ ਨੂੰ ਏ ਚਾਨਣੀ
ਕਦੇ ਹੋਵੇਗਾ ਸਾਡਾ ਵੀ ਇੰਜ ਮੇਲ ਸੱਜਣਾ

ਹੋਰਾ ਲਈ ਤੂੰ ਹਾਜ਼ਿਰ ਹਰ ਪਲ ਬਾਜਵਾ
ਕੱਡ ਸਾਡੇ ਲਈ ਵੀ ਥੋੜੀ ਕਦੇ ਵੇਲ ਸੱਜਣਾ

ਕਲਮ :- ਹਰਮਨ ਬਾਜਵਾ ( ਮੁਸਤਾਪੁਰਿਆ )


 
Top