ਜਿਊਂਦਾ ਹੈ ਜਾਂ ਮਰ ਗਿਆ ਦਰਦ ਮੇਰੇ ਦਿਲ ਦਾ

ਜਿਊਂਦਾ ਹੈ ਜਾਂ ਮਰ ਗਿਆ ਦਰਦ ਮੇਰੇ ਦਿਲ ਦਾ,
ਮੇਰੇ ਦੋਸਤੋ ਇਹ ਪਤਾ ਕਰਦੇ ਰਹਿਣਾ,
ਮੁਹੱਬਤ ਦਾ ਕਰਜ਼ਾ ਅਦਾ ਕਰਦੇ ਰਹਿਣਾ,


ਹਮੇਸ਼ਾ ਮਿਲਣ ਦੀ ਦੁਆ ਕਰਦੇ ਰਹਿਣਾ,


ਬੁਰਾ ਲੱਖ ਸੋਚੇ ਤੇਰ ਭਾਵੇਂ ਦੁਨੀਆ,
ਭਲਾ ਕਰਨ ਵਾਲੇ ! ਭਲਾ ਕਰਦੇ ਰਹਿਣਾ,
ਹਮੇਸ਼ਾ ਹੀ ਬੇਚੈਨ ਰਹਿੰਦੇ ਨੇ ਖੁਦ ਵੀ,


ਹੈ ਜਿਹਨਾਂ ਦੀ ਆਦਤ ਬੁਰਾ ਕਰਦੇ ਰਹਿਣਾ,
ਖੁਦਾ ਬਖਸ਼ਦਾ ਹੈ ਗੁਨਾਹ ਇਹ ਤਾਂ ਮੰਨਿਆਂ,
ਮੁਨਾਸਿਬ ਨਹੀਂ ਹੈ ਖਤਾ ਕਰਦੇ ਰਹਿਣਾ,

ਮੈਂ ਕੀ ਸਾਂ ਤੁਹਾਡੇ ਲਈ ਮੇਰੇ ਯਾਰੋ,
ਮੇਰੇ ਬਾਅਦ ਇਹ ਫੈਸਲਾ ਕਰਦੇ ਰਹਿਣਾ,
ਜਿਊਂਦਾ ਹੈ ਜਾਂ ਮਰ ਗਿਆ ਦਰਦ ਮੇਰੇ ਦਿਲ ਦਾ,:x
ਮੇਰੇ ਦੋਸਤੋ ਇਹ ਪਤਾ ਕਰਦੇ ਰਹਿਣਾ
 

pps309

Prime VIP
ਬੁਰਾ ਲੱਖ ਸੋਚੇ ਤੇਰ ਭਾਵੇਂ ਦੁਨੀਆ,
ਭਲਾ ਕਰਨ ਵਾਲੇ ! ਭਲਾ ਕਰਦੇ ਰਹਿਣਾ,
ਹਮੇਸ਼ਾ ਹੀ ਬੇਚੈਨ ਰਹਿੰਦੇ ਨੇ ਖੁਦ ਵੀ,

ਹੈ ਜਿਹਨਾਂ ਦੀ ਆਦਤ ਬੁਰਾ ਕਰਦੇ ਰਹਿਣਾ,


Awsome wordings........
 
Top