UNP

ਜਿਂਦਗਾਨੀਂ

Go Back   UNP > Poetry > Punjabi Poetry

UNP Register

 

 
Old 23-Feb-2009
Rajat
 
ਜਿਂਦਗਾਨੀਂ

ਜਿਂਦਗਾਨੀਂ ਲਿਖ ਦਿੱਤੀ |

ਵਕਤ ਦੇ ਕੋਰੇ ਵਰਕੇ ਤੇ,
ਅਧੂਰੀ ਕਹਾਣੀ ਲਿਖ ਦਿੱਤੀ,
ਜੋੜ ਹਰਫ਼ ਦਰਦਾਂ ਦੇ ਅਂਤ,
ਨਿਮਾਣੀ , ਜਿਂਦਗਾਨੀਂ ਲਿਖ ਦਿੱਤੀ |

ਲੈ ਦਵਾਤ ਕਾਲੀ, ਇਂਤਜ਼ਾਰ ਦੀ,
ਘੜ ਕਲ਼ਮ ,ਝੂਠੇ ਪਿਆਰ ਦੀ,
ਗੈਰ ਬਣੇ ਆਪਣਿਆਂ ਦੀ ਦਿੱਤੀ,
ਤਣਹਾਈ ,ਨਿਸ਼ਾਨੀ ਲਿਖ ਦਿੱਤੀ |
ਜੋੜ ਹਰਫ਼, ਦਰਦਾਂ ਦੇ ਅਂਤ,
ਨਿਮਾਣੀ ,ਜਿਂਦਗਾਨੀਂ ਲਿਖ ਦਿੱਤੀ |

ਮਿਣ ਗਹਿਰਾਈ, ਪੱਥਰ ਅੱਖੀਆਂ ਦੀ,
ਸ਼ੋਦਾਈ ਦਿਲ ਦੀਆਂ, ਸਖੀਆਂ ਦੀ,
ਲੈ ਹਂਝੂਆਂ ਦੀ ਤੜਫ਼ ਸਾਰੀ,
ਫਿਰ ਆਪਣੀ ਜ਼ੁਬਾਨੀ ਲਿਖ ਦਿੱਤੀ |
ਜੋੜ ਹਰਫ਼ ਦਰਦਾਂ ਦੇ ਅਂਤ,
ਨਿਮਾਣੀ ਜਿਂਦਗਾਨੀਂ ਲਿਖ ਦਿੱਤੀ |

ਟੁਟੈ ਤੇ ਤੋੜੇ ਰਿਸ਼ਤੀਆਂ ਦੀ,
ਅਨਮੰਨੇ ਜੋੜੇ ਰਿਸ਼ਤੀਆਂ ਦੀ,
ਸਾਡੇ ਨਾਲ ਬੀਤੀ ਨਸੀਬਾਂ ਦੀ,
ਅੱਜ਼ ਮਨਮਾਨੀ ਲਿਖ ਦਿੱਤੀ |
ਜੋੜ ਹਰਫ਼ ਦਰਦਾਂ ਦੇ ਅਂਤ,
ਨਿਮਾਣੀ ਜਿਂਦਗਾਨੀਂ ਲਿਖ ਦਿੱਤੀ

 
Old 23-Feb-2009
jaggi633725
 
Re: ਜਿਂਦਗਾਨੀਂ

very nice

 
Old 23-Feb-2009
chandigarhiya
 
Re: ਜਿਂਦਗਾਨੀਂ

v nice.............

Post New Thread  Reply

« Sohni surat lutt............ | Aaj Da MOdern Yug (MUST READ) »
X
Quick Register
User Name:
Email:
Human Verification


UNP