ਜਾਗਿਆ ਪੰਜਾਬ ਵਿਚ ਆਮ ਆਦਮੀ

KARAN

Prime VIP
ਹੌਲੀ ਹੌਲੀ ਹੋਕੇ ਬਦਨਾਮ ਆਦਮੀ
ਜਾਗਿਆ ਪੰਜਾਬ ਵਿਚ ਆਮ ਆਦਮੀ

ਚਿਰਾਂ ਤੋਂ ਜੋ ਸੀਗਾ ਗੁਮਨਾਮ ਆਦਮੀ
ਜਾਗਿਆ ਪੰਜਾਬ ਵਿਚ ਆਮ ਆਦਮੀ

ਕਹਿੰਦਾ ਇਸ ਵਾਰੀਂ ਧੱਕਾ ਨਾਹੀ ਚੱਲਣਾ
ਚੱਕੀ ਜਾਂਦਾ ਫੱਟੇ ਸ਼ਰੇਆਮ ਆਦਮੀ

ਮੁਲਕ ਦੇ ਘੋੜੇ ਵੱਡ ਚ ਜੇ ਰੱਖਣੇ
ਖਿੱਚ ਕੇ ਤੂੰ ਰੱਖੀਂ ਏ ਲਗਾਮ ਆਦਮੀ

ਵੋਟ ਪਾਓ ਸਚ ਨੂ ਜੀ ਨਾ ਕੇ ਕਿਸੇ ਖੱਚ ਨੂ ਜੀ
ਜੈਲੀ ਦਾ ਹੈ "ਆਪ" ਨੂ ਸਲਾਮ ਆਦਮੀ

ਆਪ ਕੁਜ ਕਰ ਕੁਜ ਆਪ ਦਾ ਜੇ ਕਰਨਾ ਏ
ਬਾਦਲਾਂ ਨੇ ਦੇਣੇ ਨਹੀਂ ਬਦਾਮ ਆਦਮੀ

ਵੋਟਾਂ ਪਿੱਛੇ ਐਵੇਂ ਨਾ ਜ਼ਮੀਰ ਵੇਚ ਤੂੰ
ਲੂਨ ਖਾ ਕੇ ਕਰ ਨਾ ਹਾਰਾਂ ਆਦਮੀ

ਹਾਲੇ ਵੀ ਜੇ ਵੋਟ ਕਾਲੀਆਂ ਨੂ ਪੌਣਾ ਏ
ਬੱਲੇ ਤੇਰੀ ਸੋਚ ਦੇ ਗੁਲਾਮ ਆਦਮੀ.........
Zaildar Pargat Singh
 
Top