ਜ਼ਿੰਦਗੀ ਦੀ ਰਾਹ

harjotsandhu

Well-known member
ਮੈਂ ਜ਼ਿੰਦਗੀ ਦੀ ਰਾਹ ਤੇ ਚਲਦਾ ਰਿਹਾ , ਚਲਦਾ ਰਿਹਾ |

ਕੁਝ ਯਾਰ ਮਿਲੇ, ਕੁਝ ਦੁਸ਼ਮਨ ਵੀ, ਕੁਝ ਚੰਗੇ ਮਾੜੇ ਲੋਕ ਮਿਲੇ,
ਕੁਝ ਹਾਸੇ ਕੁਝ ਹੰਜੂ, ਕੁਝ ਛੋਟੇ ਵੱਡੇ ਸੋਗ ਮਿਲੇ,
ਹਰ ਰਿਸ਼ਤੇ ਦਾ, ਜਜਬਾਤ ਦਾ ਇੱਕ ਸੇਕ ਜਿਹਾ ਹੁੰਦਾ ਹੈ,
ਸੀਨੇ ਅੰਦਰ ਸੇਕ ਮੇਰੇ ਹੌਲੀ ਹੌਲੀ ਬਲਦਾ ਰਿਹਾ |

ਹਰ ਇੱਕ ਅਖ ਵਿਚ ਸੁਫਨਾ ਕੋਈ ਰਹਿੰਦਾ ਹੈ,
ਕੋਈ ਦਿਲ ਦੀ ਕਹ ਲੈਂਦਾ ਤੇ ਕੋਈ ਚੁਪ ਹੀ ਰਹਿੰਦਾ ਹੈ,
ਇਹ ਜਾਣਦਿਆਂ ਕਿ ਇਹ ਸਚ ਹੋਣਾ ਮੁਮਕਿਨ ਨਹੀਂ,
ਮੇਰੀ ਸੋਚਾਂ ਵਿਚ ਇੱਕ ਖਵਾਬ ਪੁਰਾਣਾ ਪਲਦਾ ਰਿਹਾ |


ਇੱਕ ਦਿਨ ਸਾਹਾਂ ਦਾ ਪੰਛੀ ਉੱਡ ਜਾਏਗਾ, ਮੈਂ ਰੋਕ ਨਹੀ ਪਾਵਾਂਗਾ,
ਸਾਰੀ ਦੁਨਿਆ ਗਈ ਜਿਵੇਂ, ਮੈ ਵੀ ਮਗਰੇ ਤੁਰ ਜਾਵਾਂਗਾ,
ਲਖ ਕੋਸ਼ਿਸ਼ ਕੀਤੀ ਰੋਕਣ ਦੀ ਕੁਲ ਦੁਨਿਆ ਨੇ,
ਪਰ ਫਿਰ ਵੀ ਜਾਨ ਦਾ ਸੂਰਜ ਨਿੱਤ ਢਲਦਾ ਰਿਹਾ |

ਉਂਝ ਤੇ ਇਨਸਾਨ ਚੰਨ ਤੇ ਵੀ ਗਿਆ,
ਕੀ ਕਮਾਇਆ ਸੀ ਤੇ ਹਥੋਂ ਕੀ ਗਿਆ,
ਕੀ ਕਰਾਂ ਮੈ ਗੱਲ ਸ਼ੈਰੀ ਕਲ ਦੀ ਹੁਣ,
ਹੁਣ ਭਰੋਸਾ ਵੀ ਨਾ ਇੱਕ ਪਲ ਦਾ ਰਿਹਾ,
ਮੈਂ ਜ਼ਿੰਦਗੀ ਦੀ ਰਾਹ ਤੇ ਚਲਦਾ ਰਿਹਾ , ਚਲਦਾ ਰਿਹਾ |


Writer - Self
 
Last edited:
Top