ਜ਼ਿੰਦਗੀ

harjotsandhu

Well-known member
ਜ਼ਿੰਦਗੀ ਕੀ ਹੈ ਮੇਰੀ, ਕੁਝ ਸਮਝ ਨਹੀਂ ਆਂਦਾ |


ਰੇਲ ਵਾਂਗ ਚਲਦੀ ਜਾ ਰਹੀ ਹੈ, ਤੇ ਸਟੇਸ਼ਨ ਵਾਂਗੂੰ ਸਾਲ ਦਰ ਸਾਲ ਗੁਜ਼ਰ ਰਹੇ ਨੇ,
ਪਟਰੀ ਦੀ ਦੋਵੇਂ ਪਾਸੇ ਉੱਗੇ ਘਾਹ ਵਾਂਗ ਉੱਜੜੀ ਹੈ ਮੇਰੀ ਜਿੰਦਗੀ |
ਉਜਾੜ ਵਾਂਗ ਹੀ ਉੱਜੜੀ ਘਾਹ ਵਿਚ ਇੱਕ ਦੋ ਬੂਟੇ ਫੁੱਲਾਂ ਦੇ ਵੀ ਨੇ,
ਪਰ ਰੇਲ ਵਾਂਗ ਹੀ ਮੈਂ ਰੁੱਕ ਕੇ ਖੁਸ਼ਬੂ ਨਹੀਂ ਲੈ ਸਕਦਾ ਓਹਨਾ ਇੱਕ ਦੋ ਫੁੱਲਾਂ ਦੀ |


ਰੇਤ ਦੀ ਭਰੀ ਮੁਠੀ ਜਿਹੀ ਜਾਪਦੀ ਹੈ ਕਦੇ ਜ਼ਿੰਦਗੀ ਮੈਨੂੰ,
ਪਲ ਪਲ ਹਰ ਸਾਹ ਰੇਤ ਵਾਂਗੂ ਕਿਰਦਾ ਜਾ ਰਿਹਾ ਹੈ, ਤੇ ਮੈਂ ਮੁਠ ਖੋਲ ਵੀ ਨਹੀਂ ਸਕਦਾ,
ਸਮੇਂ ਦੇ ਹਥੋਂ ਇੱਕ ਦਿਨ ਇਹ ਮੁਠ ਖਾਲੀ ਹੋ ਜਾਣੀ ਏ ਤੇ ਸਾਹਾਂ ਦੀ ਰੇਤ ਮੁੱਕ ਜਾਣੀ ਏ |


ਇੱਕ ਬਲਦੀ ਸਿਗਰੇਟ ਦੇ ਵਾਂਗੂੰ ਚਲਦੀ ਇਹ ਜ਼ਿੰਦਗੀ,
ਹਰ ਸਾਹ, ਹਰ ਕਸ਼ ਨਾਲ ਛੋਟੀ ਹੁੰਦੀ ਜਾਂਦੀ ਏ,
ਪਤਾ ਹੈ ਮੈਨੂੰ ਕਿ ਕਦੇ ਬੁਝ ਕੇ, ਮੁੱਕ ਕੇ ਵਕ਼ਤ ਦੇ ਪੈਰਾਂ ਹੇਠ ਆ ਜਾਏਗੀ ਇਹ,
ਪਰ ਸਿਗਰੇਟ ਵਾਂਗੂੰ ਹੀ ਏਹਦਾ ਵੀ ਆਪਣਾ ਇੱਕ ਨਸ਼ਾ ਹੈ,
ਤੇ ਏਹੋ ਉਮੀਦ, ਏਹੋ ਕੋਸ਼ਿਸ਼ ਹੈ ਮੇਰੀ,
ਕਿ ਮੁੱਕਣ ਤਕ ਹਰ ਕਸ਼, ਹਰ ਸਾਹ ਦਾ ਸੁਰੂਰ ਲੈਂਦਾ ਰਹਾਂ,
ਨਸ਼ਾ ਜ਼ਿੰਦਗੀ ਦਾ ਰਹੇ ਮੈਨੂੰ, ਕਿਓਂਕਿ ਸਿਗਰੇਟ ਵਾਂਗੂੰ ਮੈਂ ਇੱਕ ਹੋਰ ਜ਼ਿੰਦਗੀ ਸ਼ੁਰੂ ਨਹੀਂ ਕਰ ਸਕਦਾ|


ਜਿੰਦਗੀ ਕੀ ਹੈ ਸ਼ੈਰੀ, ਕੁਝ ਸਮਝ ਨਹੀਂ ਆਂਦਾ |

Writer - Self
 
Last edited:
Top