ਜਵਾਬ

Tejjot

Elite
ਦਿੱਤਾ ਨਾ ਜਵਾਬ ਉਹਨਾ ਸਾਡਿਆਂ ਸਵਾਲਾਂ ਦਾ
ਜਾਣ ਨਾ ਸਕਿਆ ਰੁਖ਼ ਉਹਦੀਆਂ ਚਾਲਾਂ ਦਾ
ਸੀਣੇ ਵਿੱਚ ਖੁਬੇ ਨੇ ਲਾਰੇ ਜਿਹੜੇ ਲਾਏ ਸੀ
ਭੁਲਿਆਂ ਨਾ ਤੇਜੀ ਜੋ ਮੁਲਾਹਜੇ ਤੁਸਾਂ ਪਾਏ ਸੀ
ਹੱਥਾਂ ਦੀਆਂ ਲੀਕਾਂ ਰਾਤੀਂ ਤਾਰਿਆਂ ਨੂੰ ਵੇਖਦਾ
ਅੱਜ ਕੱਲ ਅੱਗ ਤੇਰੇ ਵਿਛੋੜਿਆ ਦੀ ਸੇਕਦਾ
 
Top