UNP

ਜਵਾਨੀ ਮੇਰੇ ਪੰਜਾਬ ਦੀ

Go Back   UNP > Poetry > Punjabi Poetry

UNP Register

 

 
Old 22-Mar-2016
Taur Kaur
 
ਜਵਾਨੀ ਮੇਰੇ ਪੰਜਾਬ ਦੀ

ਨਵੀਂ ਪੀੜ੍ਹੀ ਦੀ ਯਾਰੋ ਤੁਹਾਨੂੰ ਕੀ ਕੀ ਸਿਫ਼ਤ ਸੁਨਾਵਾਂ,
ਨਵੀਆਂ ਇੰਨ੍ਹਾ ਦੀਆਂ ਸੋਚਾਂ ਤੇ ਨਵੀਆਂ ਇੰਨ੍ਹਾ ਦੀਆਂ ਰਾਹਵਾਂ,
ਇਸ ਉਮਰ ਦੀ ਖਾਸ ਨਿਸ਼ਾਨੀ ਇਹ ਖੁਦ ਨੁ ਖੁਦਾ ਕਹਾਵੇ,
ਇੰਨ੍ਹਾ ਦੇ ਬਸ ਪੁੱਗੇ ਦਿਲ ਦੀ,ਬਾਕੀ ਜੱਗ ਖਸਮਾਂ ਨੂੰ ਖਾਵੇ,
ਪੜ੍ਹਨਾ ਲਿਖਣਾ ਛੱਡ ਕਾਲਜ ਬਸ ਭੂੰਡ ਆਸ਼ਕੀ ਕਰਦੇ,
ਹਥੀਂ ਇੰਨ੍ਹਾ ਸਿਗਰਟਾਂ ਫ਼ੜੀਆਂ ਤੇ ਬੁੱਲ੍ਹਾਂ ਦੇ ਵਿੱਚ ਜਰਦੇ,
ਦੁੱਧ-ਦਹੀਂ ਨੂੰ FAT ਦੱਸ ਬੋਤਲ ਫ਼ੜਦੇ ਸ਼ਰਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਮੇਰੇ ਪੰਜਾਬ ਦੀ |

ਨਿੱਤ ਨਵੀ ਫ਼ਿਲਮ ਦੇਖਣ ਨੂੰ ਇਹ ਸਿਨਮੇ ਵਿੱਚ ਜਾ ਵੜ੍ਹਦੇ,
ਪੜ੍ਹਨਾ-ਲਿਖਣਾ ਮੂਲ ਨਾ ਭਾਉਂਦਾ ਇਹ ਇਸ਼ਕ ਪਾੜ੍ਹਤਾਂ ਪੜ੍ਹਦੇ,
ਜਿਸਨੂੰ ਦੇਖੋ ਜਿੱਧਰ ਦੇਖੋ ਫ਼ੈਸ਼ਨ ਦੀ ਲੋਰ ਵਿੱਚ ਫ਼ਿਰਦਾ,
TOP ਉਤਾਂਹ ਨੂੰ ਹੁੰਦਾ ਜਾਵੇ ਤੇ BASE ਹੇਠਾਂ ਨੂੰ ਗਿਰਦਾ,
ਮਾਂ ਤੋਂ ਬਣ ਗਈ MOM ਤੇ ਪਿਓ ਨੂੰ POP ਆਖ ਬੁਲਾਉਂਦੇ,
HELLO- HI ਚਲਦੀ ਇੰਨ੍ਹਾ ਦੀ ਪੰਜਾਬੀ ਮੂੰਹ ਨਾਂ ਲਾਉਂਦੇ,
Hip-hop ਦੇ ਹੋਏ ਦਿਵਾਨੇ, ਧੁਨ ਸੁਣੇ ਨਾ ਰਬਾਬ ਦੀ,
ਕਿਹੜੇ ਰਾਹੀਂ ਪੈ ਗਈ ਜਵਾਨੀ ਮੇਰੇ ਪੰਜਾਬ ਦੀ |

 
Old 2 Weeks Ago
Tejjot
 
Re: ਜਵਾਨੀ ਮੇਰੇ ਪੰਜਾਬ ਦੀ

bhot vadia ji

Post New Thread  Reply

« ਸ਼ਰਾਬੀ | ਚਿੱਤ ਪਰਦੇਸਾਂ ਚ »
X
Quick Register
User Name:
Email:
Human Verification


UNP