UNP

ਜਵਾਨੀ

Go Back   UNP > Poetry > Punjabi Poetry

UNP Register

 

 
Old 14-Sep-2016
D_Bhullar
 
ਜਵਾਨੀ

ਕੀ ਕੌਮ ਨੂੰ ਬਚਾ ਲੈਣਗੇ
ਚਿੱਟਾ ਪੀ ਪੀ ਖੂਨ ਸੁੱਕ ਗਏ
ਕਿੱਥੋਂ ਖੰਡਾ ਖੜਕਾ ਲੈਣਗੇ !
ਮਾਵਾਂ ਰੋਂਦੀਆਂ ਨੇ ਕਰਮਾਂ ਨੂੰ ਘਰ ਦੀਆਂ ਟੂਮਾ ਵੇਚ ਗਏ
ਨਾਲੇ ਵੇਚ ਗਏ ਨੇ ਸ਼ਰਮਾ ਨੂੰ !
ਹੀਰ ਫਿਰਦੀ ਆ ਰਾਂਝੇ ਚਾਰਦੀ
ਚਾਰ ਪੰਜ ਖੂੰਜੇ ਲਾ ਕੇ ਸੱਚਾ ਸੁੱਚਾ ਏ ਪਿਆਰ ਭਾਲਦੀ !
ਰਾਂਝਾ ਫਿਰਦਾ ਏ ਟੈਮ ਗਾਲਦਾ
ਪੰਦਰਾਂ ਨੂੰ ਟੱਚ ਕਰਕੇ
ਵਾਹੁਟੀ ਫਿਰੇ ਅੱਨਟੱਚ ਭਾਲਦਾ !
ਘਾਣ ਸਿੱਖੀ ਦਾ ਕਰਾ ਦਿੱਤਾ
ਅੱਜ ਦਿਆਂ ਸਿੰਗਰਾ ਨੇ
ਸਾਨੂੰ ਫੁੱਕਰੇ ਬਣਾ ਦਿੱਤਾ !
ਲੀਡਰ ਖਾ ਗਏ ਨੇ ਨਸਲਾਂ ਨੂੰ
ਨਸ਼ਾ ਪੱਤਾ ਆਮ ਵਿਕਦਾ
ਕੋਈ ਪੁੱਛਦਾ ਨਾ ਫਸਲਾਂ ਨੂੰ !
ਦਿਨ ਆਸ਼ਕੀ ਦੇ ਆਏ ਹੋਏ ਨੇ
ਸੌਂਕ ਲਈ ਪੱਗ ਬੰਨਦਾ
ਉਂਝ ਵਾਲ ਤਾਂ ਕਟਾਏ ਹੋਏ ਨੇ !

 
Old 14-Sep-2016
[Thank You]
 
Re: ਜਵਾਨੀ


Post New Thread  Reply

« Ikk Jitt Nall Sikandar Nahi Ban Da :ttw | ਸ਼ੀਸ਼ੇ ਉੱਤੇ ਧੂੜਾ ਜੰਮੀਆ - ਬਾਬਾ ਨਜਮੀ »
X
Quick Register
User Name:
Email:
Human Verification


UNP