ਜਵਾਕ

[[ Aaho Yaar ! Asin Ta Desi Aa ]]

ਨੀਲੀਆਂ ਵਰਦੀਆਂ ਪਾਈ
ਕੁੱਤਿਆਂ ਤੋਂ ਡਰਦੇ , ਸਕੂਲ ਜਾਂਦੇ ਨੇ
ਇਹਨ੍ਹਾਂ ਦੇ ਜਵਾਕ
ਜੇ ਕੁੱਤਾ ਪਿੱਛੇ ਪੈਜੇ ਤਾਂ ਮੂੰਹੋਂ ਆਪੇ
ਨਿਕਲ ਆਉਦਾਂ, "ਹਾਏ ਬੀਬੀਏ"
ਸਕੂਲ 'ਚ ਜਾਕੇ ਭੁੰਜੇ ਗੱਟਾ ਵਿਛਾਉਦੇਂ ਨੇ
ਗੱਟੇ ਤੇ ਲਿਖਿਆ ਹੁੰਦਾ
"ਸੁਧਰੇ ਬੀਜ ਸਫਲਤਾ ਦੀ ਕੁੰਜੀ"
ਫਸਲਾਂ ਦੇ ਬੀਹ ਸੁਧਰਗੇ
ਪਰ
ਸਫਲਤਾ ਦੀ ਕੁੰਜੀ ਨੀਂ ਲੱਭੀ ਇਹਨ੍ਹਾਂ ਨੂੰ ਤਿਓਹਾਰ ਵੀ ਢੰਗ ਨਾਲ
ਨੀਂ ਮਨਾਉਣ ਜੋਗੇ
ਲੋਹੜੀ ਵੇਲੇ ਪਾਥੀਆਂ
ਦਾ ਗੀਹਰਾ ਚਿਣ ਕੇ ਅੱਗ ਲਾਉਣਗੇ
ਤੇ ਤਿਲ ਸਿੱਟਕੇ ਕਹਿੰਦੇ ਨੇ
"ਈਸਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ"
ਇਹਨ੍ਹਾਂ ਦੇ ਈਸਰ ਨਾਲ
ਹੋਰਾਂ ਦਾ ਦਲਿੱਦਰ ਨਿੱਕਲਦਾ
ਤੇ ਈਸਰ ਆਕੇ ਵੀ ਦਲਿੱਦਰ ਈ ਪੱਲੇ
ਰਹਿ ਜਾਂਦਾ ਇਹਨਾਂ ਦੇ
ਦੀਵਾਲੀ ਵੇਲੇ ਲਛਮੀ ਦੀ ਪੂਜਾ ਜੋਗੀ ਲਛਮੀ ਹੈਨੀ ਇਹਨ੍ਹਾਂ ਕੋਲੇ
ਸ਼ੈਦ ਤਾਹੀਓਂ ਲੱਛਮੀ ਰੁੱਸੀ ਆ
ਇਹਨ੍ਹਾਂ ਨਾਲ
ਕੁੱਕੜ ਭੜਾਕਿਆਂ ਦਾ ਇਕ ਪੈਕਟ
ਤਿੰਨ ਜਵਾਕਾਂ ਨੂੰ ਵੰਡਕੇ ਵਰਚਾਉਦੇਂ
ਨੇ ਕਿਸੇ ਥਿਏਟਰ ਜਾਣ ਜੋਗੇ ਹੈਨੀ ਏਹੇ
ਸੈਕਸਪੀਅਰ ਅਰਗਿਆਂ ਤੂੰ ਦੂਰ ਨੇ ਏਹੇ
ਡੁਗਡੁਗੀ ਵਜਾਉਦਾਂ ਮਦਾਰੀ ਆਉਦਾਂ ਸੱਥ
'ਚ
ਟੋਕਰੇ 'ਚੋਂ ਡੈੱਕ ਕੱਢਦਾ, ਸੂਟ ਕੱਢਦਾ,
ਤੇ ਕਿਸੇ ਬਾਬੇ ਦੀ ਫਰਮੈਸ਼ ਤੇ ਪਊਆ ਕੱਢ ਕੇ ਦਿਖਾਉਦਾਂ
ਆਹ ਮਨਰੰਜਨ ਆ
ਭਰਾਵਾ ਇਹਨ੍ਹਾਂ ਦਾ
ਤੇ ਜਵਾਕ ਘਰੋ ਘਰੀ ਜਾਕੇ ਮੱਟੀਆਂ
ਹੂੰਝ ਲਿਆਉਦੇ ਨੇ ਆਟੇ ਆਲ਼ੀਆਂ
ਤੇ ਮਦਾਰੀ ਦੀ ਝੋਲੀ ਫੁੱਲ ਕਰਕੇ ਤੋਰਦੇ ਨੇ
ਇਹਨਾਂ ਅਰਗੇ ਲਿੱਬੜੇ ਜੇ ਈ ਆਪਾਂ
ਅੱਡੇ ਤੱਕ ਜਾਂਦੇ ਪੰਜ ਆਰੀ ਚੈਨ
ਚੜ੍ਹਾਉਣੇ ਆ ਸੈਕਲ ਦੀ
ਤੇ ਹੱਥ ਰੋਕ ,ਮੱਥੇ ਤੇ ਤਿਓੜੀਆਂ ਜੀਆਂ
ਪਾਈ ਜਹਾਜ਼ ਵੇਖ ਅੰਦਾਜੇ ਲਾਉਣੇ
ਆਂ,"ਕਨੇਡੇ ਜਾਂਦਾ ਹੋਊ ਆਹਤਾਂ"
ਤੇ ਮੁੜਕੇ ਪੈਡਲ ਮਾਰ ਦਬਾਰੇ ਚੈਨ
ਓਤਰਨ ਦਾ ਇੰਤਜ਼ਾਰ

unknwn hope u like it
 
Top