ਜਦੋਂ ਸੀ ਮੇਰੀ ਲੋਹੜੀ ਵੰਡੀ

ਜਦੋਂ ਸੀ ਮੈਂ ਦਾਦੀ ਘਰ ਜੰਮੀ,
ਖੁਸ਼ੀ ਵਿੱਚ ਉਸਨੇ ਮੇਰੀ ਲੋਹੜੀ ਵੰਡੀ,
ਸਾਰੇ ਪਿੰਡ ਵਿੱਚ ਪੈ ਗਿਆ ਰੋਲਾ,
"ਹਰਬੰਸ ਕੌਰ" ਨੂੰ ਏਹ ਕੀ ਹੋਇਆ,
ਸਾਰੇ ਪਿੰਡ ਵਿੱਚ ਲਡੂ ਵੰਡੇ,
ਕਹਿੰਦੇ ਨੇ ਧਮਾਣ ਵੀ ਹੋਇਆ,
ਖੁਸ਼ ਕਿਸਮਤ ਨੇ ਓਹ ਕੁੜੀਆਂ,
ਜਿਨਾ ਨੂੰ ਇਸ ਸੋਚ ਦੀਆਂ ਦਾਦੀਆਂ ਮਿਲੀਆਂ,
ਸੰਨ 67 ਦੀ ਸੋਚ ਨੂੰ ਮੈਂ ਤੁਹਾਡੇ ਅਗੇ ਰਖਿਆ,
ਸੋਚ ਜੇ ਹੋਵੇ ਏਹ ਹਰ ਦਾਦੀ ਦੀ,
ਤਾਂ ਨਾ ਹੋਵੇ ਹੁਣ ਕੋਈ "ਭਰੂਣ ਹਤਿਆ"।

Writer-Sarbjit Kaur TooR
 
Last edited:
Top