UNP

ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

Go Back   UNP > Poetry > Punjabi Poetry

UNP Register

 

 
Old 25-Jul-2014
karan.virk49
 
Thumbs up ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਕੱਟ ਚੱਪਲ ਨੂੰ ਕੜੇ ਨਾਲ ਟੈਰ ਬਨਾਉਣੇ
ਟੈਰਾਂ ਵਾਲੇ ਰੇਹੜੇ ਸਾਡੇ ਹੁੰਦੇ ਸੀ ਖਿਡਾਉਣੇ
ਬੰਟਿਆਂ ਦੇ ਨਾਲ ਗੀਝੇ ਰਹਿੰਦੇ ਭਰੇ ਤੇ ਭਰਾਏ
ਮੋਮੀ ਜਾਮ ਤੀਲਾਂ ਸੂਲਾਂ ਦੇ ਪਤੰਗ ਵੀ ਬਣਾਏ
ਅੱਧੀ ਕੈਂਚੀ ਸੈਂਕਲ ਆਪੇ ਸਿੱਖੇ ਹੁੰਦੇ ਸੀ
ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਛੂਹਣ ਛਲੀਕੀ ਸਾਰੇ ਪਿੰਡ ਵਿੱਚ ਭੱਜਣਾ
ਕਿਸੇ ਦਾ ਵੀ ਘਰ ਬੇਗਾਨਾ ਜਾ ਨਾ ਲੱਗਣਾ
ਨਿੱਤ ਹੀ ਬੇਬੇ ਕੋਲੋਂ ਪੈਦੀਆਂ ਸੀ ਚੰਡਾਂ
ਗਲੀਆਂ ਚ ਬੜਾ ਖੇਡਿਆ ਏ ਗੁੱਲੀ ਡੰਡਾ
ਦਾਤੀ ਮੂਹਰੇ ਹੈਂਡਲ ਚ ਟੰਗੀ ਹੁੰਦੀ ਸੀ
ਪੱਠੇ ਟੂਪ ਨਾਲ ਬੰਨੇ ਕਾਠੀ ਪਿੱਛੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਭੱਜਦਿਂਆ ਛਿੱਤਰਾਂ ਦੀ ਹੁੰਦੀ ਬਰਸਾਤ ਸੀ
ਬਾਂਦਰ ਕਿੱਲੇ ਦੀ ਬੜੀ ਖੇਡ ਖਤਰਨਾਕ ਸੀ
ਸੂਏ ਲੀਰਾਂ ਸੁੱਬੇ ਨਾਲ ਗੰਢ ਕੇ ਬਣਾਈ
ਅੱਧੀ ਛੁੱਟੀ ਵੇਲੇ ਖਿੱਦੋ ਮਾਰ ਕੁਟਾਈ
ਸਕੂਲੋਂ ਭੱਜ ਟਿੱਬੇ ਆਲੇ ਖੇਤ ਵੱਜਣਾ
ਬੇਰੀਆਂ ਅਮਰੂਦ ਮਲੇ ਜਿੱਥੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਝੁੱਗਿਆਂ ਦੀ ਜੇਬ ਤੋਂ ਨਾ ਜਾਮਣਾ ਦਾ ਰੰਗ ਜਾਂਦਾ
ਘਰੇ ਪਰਾਉਣਾ ਆਇਆ ਦੇਖ ਹਰ ਕੋਈ ਸੰਗ ਜਾਂਦਾ
ਫਿਲਮਾਂ ਦੀਆਂ ਫੋਟੋਮਾਂ ਦਾ ਸ਼ੌਂਕ ਬਹੁਤ ਹੁੰਦਾ ਸੀ
ਧਰਮਿੰਦਰ ਐਕਟਰ ਤੇ ਮਰੀਸ਼ ਪੁਰੀ ਗੁੰਡਾ ਸੀ
ਚੂਪ ਚੂਪ ਫੋਲਕ ਖਲਾਰ ਦੇਣੇ ਗਲੀਆਂ ਚ
ਗੰਨੇ ਅਸੀਂ ਟਰਾਲੀਆਂ ਚੋਂ ਖਿੱਚੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਮਾਸ਼ਟਰ ਜਦੋਂ ਨਤੀਜਾ ਦੱਸਣ ਲਈ ਢੁੱਕਣੇ
ਨਿੰਮ ਦੇ ਫੁੱਲ ਪਾਸ ਹੋਇਆਂ ਉੱਤੋਂ ਸੁੱਟਣੇ
ਬੋਰੀ ਵਾਲੇ ਝੋਲੇ ਉੱਤੇ ਡੁੱਲੀ ਸ਼ੀਆਹੀ ਦੇ ਚਟਾਕ
ਸਲੇਟ ਸਲੇਟੀ ਫੱਟੀ ਕਲਮ ਦਵਾਤ
ਟੀ ਵੀ ਤੇ ਸਮੂਚ ਸੀਨ ਲੁੱਚੀ ਗੱਲ ਲੱਗਦੀ
ਨਾ ਪਿੰਡਾਂ ਦੇ ਜਵਾਕ ਐਨੇ ਤਿੱਖੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ
Nainewalia....

 
Old 25-Jul-2014
R.B.Sohal
 
Re: ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਬਹੁੱਤ ਵਧੀਆ ..........

Post New Thread  Reply

« ਅਸੀਂ ਬੰਨੇ ਨਾ ਖਤ ਪੈਰੀਂ ਚੀਨੇਆਂ ਦੇ | ਅੱਗ ਜੰਗਲ ਦੀ ਗੱਲ ਫੈਲਗੀ ਵਿੱਚ ਬਜਾਰਾਂ ਦੇ »
X
Quick Register
User Name:
Email:
Human Verification


UNP