ਜਖਮੀ ਕਲਮ

Arun Bhardwaj

-->> Rule-Breaker <<--
ਮਹਿਫਿਲਾਂ ਦੇ ਵਿਚ ਹੁੰਦਿਆਂ ਹੋਇਆ ਵੀ ਦਿਲ ਵਿਚ ਹੁੰਦੀ ਤਨਹਾਈ |
ਆਲਮ ਖਮੋਸ਼ ਲੱਗਦਾ ਪਰ ਖਾਮੋਸ਼ੀ ਮੇਰੀ ਦੀ ਮੈਨੂੰ ਸੁਣਦੀ ਸ਼ਹਿਨਾਈ |

ਕਦੇ ਕਦੇ ਇੰਝ ਲੱਗਦਾ ਜਿਵੇ ਮੈਂ ਸਾਰਾ ਜਹਾਨ ਜਿੱਤ ਲੈਣਾ ਹੋਲੀ ਹੋਲੀ,

ਪਰ ਖਿਆਲ ਆਉਂਦਾ ਕਦੇ ਜਿੰਦਗੀ ਮੇਰੀ ਦੇ ਬਚਦੇ ਹੁਣ ਦਿਨ ਢਾਈ |

ਨਾ ਵੈਦ ਬੁਲਾਇਓ ਮੇਰੇ ਲਈ, ਨਾ ਕੋਈ ਦਵਾ ਦਾਰੂ ਦੀ ਖੇਚਲ ਕਰਿਓ,
ਮੇਰੇ ਦਿਲ ਦੇ ਜਖਮ ਤਾ ਅਮਰ ਹੋਏ,ਕਿਸੇ ਕੰਮ ਨਹੀ ਆਉਣੀ ਦਵਾਈ |

ਮੈਂ ਕੀ ਕਰਨੇ ਨੇ ਗੰਗਾ ਜਲ,ਤੇ ਕਿਉ ਸਾਗਰਾਂ ਦੇ ਦਿਲਾਂ ਦੀ ਜਾਣਾ ਮੈਂ ?,

ਮੈਤੋਂ ਤਾ ਸਾਰੀ ਜਿੰਦਗੀ ਨਾ ਨਾਪ ਹੋਈ,ਕਿਸੇ ਦੇ ਦਿਲ ਦੀ ਗਹਿਰਾਈ |

ਲੋਕਾਂ ਦੇ ਬਦਲ ਜਾਣ ਤੇ, ਕੋਈ ਰੋਸਾ ਕਰਨ ਦਾ ਮੇਰਾ ਹੱਕ ਨੀ ਬਣਦਾ,

ਕਿਉਂਕਿ ਅੱਜ ਔਖੇ ਵੇਲੇ ਤੇ ਸਾਥ ਮੇਰਾ ਛੱਡਣ ਲੱਗੀ ਮੇਰੀ ਪਰਛਾਈ |

''ਲਾਲੀ'' ਲਿਖਣ ਨੂੰ ਜੋ ਮਰਜ਼ੀ ਲਿਖੀ ਜਾਹ,ਆਪਣੀ ਜਖਮੀ ਕਲਮ ਨਾਲ,

ਤੂੰ ਭੁੱਲਿਆ ਨੀ,ਕਿਸੇ ਨੂੰ ਚਿੱਤ ਚੇਤੇ ਵੀ ਨੀ ਹੋਣੀ ਤੇਰੀ ਉਮਰ ਗਵਾਈ |


Written By: Lally Apra
 
Top