ਛੱਡਣ ਲਈ ਮਜਬੂਰ ਹੋ ਗਿਆ

ਜੋ ਸਾਹਾਂ ਤਤੋਂ ਨੇੜੇ ਸੀ, ਦੁੱਖ ਸੁੱਖ ਚ' ਸਾਥ ਦਿੰਦੇ ਮੇਰੇ ਸੀ,
ਤੁਹਾਡੇ ਨਾਲ ਖੜਾਗੇ ਸਦਾ, ੳੁਹੀ ਅੱਜ ਨਜਰਾਂ ਤੋਂ ਦੂਰ ਹੋ ਗਏ,
ਖਾਮੀਆ ਮੇਰੇ ਵਿੱਚ ਹੀ ਹੋਣਗੀਅਾ, ਤਾਹੀ ਤੇ ਛੱਡਣ ਲਈ ਮਜਬੂਰ ਹੋ ਗਏ,

ਸ਼ਾਨੂੰ ਆਪਣਾ ਆਪਣਾ ਕਹਿੰਦੇ ਸੀ , ਪਿੱਠ ਪਿੱਛੇ ਸਾਜਿਸਾਂ ਕਰਦੇ ਰਹਿੰਦੇ ਸੀ,
ਅਸੀ ਮੰਨਦੇ ਸਾ ਆਪਣਾ ਉਹਨਾ ਨੂੰ, ਤਾਹੀ ੳੁਹਨਾ ਦੇ ਪਿਆਰ ਤੇ ਗਰੂਰ ਹੋ ਗਏ,
ਖਾਮੀਆ ਮੇਰੇ ਵਿੱਚ ਹੀ ਹੋਣਗੀਆ, ਤਾਹੀ ਤੇ ਛੱਡਣ ਲਈ ਮਜਬੂਰ ਹੋ ਗਏ,

ਹੁੱਣ ਉਹ ਸਾਡੀ ਤੇ ਨਹੀ ਜਿੰਦਗੀ ਚ', ਯਾਦ ਬੱਚੀ ਉਹਨਾਂ ਦੀ ਜਿੰਦਗੀ ਚ',
'ਕਾਲਮ' ਵੀ ਨਹੀ ਫੜਨੀ ਆਉਦੀ ਜਿੰਨਾਂ ਨੂੰ , ਦਿਲ ਤੇ ਸੱਟ ਖਾ "ਗਗਨ" ਵਰਗੇ ਮਸਹੂਰ ਹੋ ਗਏ,
ਖਾਮੀਅਾ ਮੇਰੇ ਵਿੱਚ ਹੀ ਹੋਣਗੀਆ, ਤਾਹੀ ਤੇ ਛੱਡਣ ਲਈ ਮਜਬੂਰ ਹੋ ਗਏ,

ਤਨਵੀਰ ਗਗਨ ਸਿੰਘ ਵਿਰਦੀ
 
Top