ਛੱਡ ਜਨਮਾਂ ਦੇ ਵਾਅਦੇ ਕਰਨੇ

ਰੁੱਖ ਤੇ ਵੀ ਨਿਸ਼ਾਨ ਪੈਂਦਾ ਏ ਆਪਣੀ ਟੁੱਟੀ ਟਾਹਣੀ ਦਾ
ਪਤਾ ਸੌਖਾ ਨਹੀ ਭੁੱਲਣਾ ਚੇਤਾ ਟੁੱਟੀ ਸਾਂਝ ਪੁਰਾਣੀ ਦਾ

ਤੈਨੂੰ ਕੋਈ ਯਾਦ ਨਹੀ ਕਰਦਾ ਛੱਡਦੇ ਵਹਿਮਾਂ ਭਰਮਾਂ ਨੂੰ
ਆਪੇ ਹਿਚਕੀ ਰੁਕ ਜਾਉਗੀ ਭਰ ਲੈ ਘੁੱਟ ਇੱਕ ਪਾਣੀ ਦਾ

ਇੱਕ ਤਾਰੇ ਦੇ ਟੁੱਟਣ ਤੇ ਅਸਮਾਨ ਤਾਂ ਖਾਲੀ ਨਹੀ ਹੋਇਆ
ਪਾਤਰ ਤੈਨੂੰ ਇੱਕ ਦਿਨ ਲਭ ਜਾਉ ਤੇਰੀ ਇਸ਼ਕ਼ ਕਹਾਣੀ ਦਾ

ਛੱਡ ਜਨਮਾਂ ਦੇ ਵਾਅਦੇ ਕਰਨੇ ਕਿਸਨੇ ਮੁੜਕੇ ਆਉਣਾ ਹੈ
ਵਸਲ ਦੀ ਮਿਲਜੇ ਇੱਕ ਘੜੀ ਵੀ ਉਸਨੂੰ ਰੱਜ ਕੇ ਮਾਣੀ ਦਾ :fkiss
-Jeet
 
Top