ਛਮ ਛਮ ਛਮ ਛਮ ਬਦਲੀ ਵਰਦੀ

ਛਮ ਛਮ ਛਮ ਛਮ ਬਦਲੀ ਵਰਦੀ
ਰੱਬ ਨੇ ਮੀਂਹ ਵਰਸਾਇਆ
ਕੂਕ ਪਪੀਹੇ ਵਰਗੀ ਲਗਦੀ
ਸਾਉਣ ਮਹੀਨਾ ਆਇਆ.....

ਠੰਡੀਆਂ ਮਸਤ ਹਵਾਵਾਂ ਦਾ ਨੀ
ਰੱਬ ਨੇ ਏ. ਸੀ. ਲਾਇਆ
ਤੇਰੀਆਂ ਪਿਆਰ ਅਦਾਵਾਂ ਨੇ ਹੈ
ਸਾਨੂੰ ਮਸਤ ਬਣਾਇਆ......

ਟਿਕ ਟਿਕ ਟਿਕ ਟਿਕ ਖੂਹ ਤੇ ਹੁੰਦੀ
ਅਜੇ ਨਾ ਭੱਤਾ ਆਇਆ
ਦਿਲ ਮੇਰੇ ਵਿਚ ਹਲਚਲ ਹੁੰਦੀ
ਦਿਲ ਨੂੰ ਲਾਬੂ ਲਾਇਆ.....

ਤੁਣ ਤੁਣ ਤੁਣ ਤੁਣ ਤੂੰਬੀ ਵੱਜਦੀ
ਗੀਤ ਜੋ ਯਮਲੇ ਗਾਇਆ
ਤਾਰ ਦਿਲੇ ਵੱਜਦੀ ਤੂੰਬੀ ਦੀ
ਤੈਰਾ ਰੂਪ ਸਵਾਇਆ.....

ਛੁਕ ਛੁਕ ਛੁਕ ਛੁਕ ਗੱਡੀ ਆਉਦੀ
ਲੱਗਦਾ ਸੰਧਾਰਾ ਆਇਆ
’ਸੋਹਲ’ ਨੂੰ ਇਹ ਰੁੱਤ ਮਨ ਭਾਉਦੀ,
ਤੂੰ ਕਿਉਂ ਮੂੰਹ ਲਟਕਾਇਆ.....

jasbir Singh sohal
 
ਛੁਕ ਛੁਕ ਛੁਕ ਛੁਕ ਗੱਡੀ ਆਉਦੀ
ਲੱਗਦਾ ਸੰਧਾਰਾ ਆਇਆ
’ਸੋਹਲ’ ਨੂੰ ਇਹ ਰੁੱਤ ਮਨ ਭਾਉਦੀ,
ਤੂੰ ਕਿਉਂ ਮੂੰਹ ਲਟਕਾਇਆ.....
 
Top