ਵਾਰ ਛਨਿੱਛਰ ਦੋਹਾਂ ਦਲਾਂ ਵਿਚ, ਖਬਰਦਾਰ ਹੋ ਬਹਿੰਦੇ, ਚੌਕਸ ਰਹਿੰਦੇ । ਕਰੜਾ ਪਹਿਰਾ ਕਰਨਾ ਡੇਰਾ, ਪੱਥਰ ਕਲਾ ਲੈ ਬਹਿੰਦੇ, ਦਸਤ ਫੜੇਂਦੇ । ਮੋਹਰੇ ਤੋਪਾਂ ਧਰਨ ਰਸਾਲੇ, ਪਿਛੇ ਲਾਮ ਲਗੇਂਦੇ, ਨਹਿੰ ਅਟਕੇਂਦੇ । ਕਹਿਤ ਮਟਕ ਸੰਗਰਾਮੁ ਮਾਂਡਿਆ, ਸਾਰੇ ਜਗ ਸੁਣੇਂਦੇ, ਢੋਲ ਵਜੇਂਦੇ ।