ਛਣਕ ਪੈਣਗੀਆਂ ਸੁਹਾਗ ਦੀਆਂ ਚੂੜੀਆਂ

ਲੱਖ ਹੋਵਣ ਭਾਵੇਂ ਮਜਬੂਰੀਆਂ ਵੇ
ਮਿੱਟ ਜਾਣਗੀਆਂ ਸਦਾ ਲਈ ਦੂਰੀਆਂ ਵੇ
ਮੇਰੇ ਸਿਰ ਦੇ ਓ ਸਾਈ ਛੇਤੀ ਮੇਲ ਹੋਵਣ
ਰੱਬ ਖੈਰ ਕਰੇ ਆਸਾਂ ਹੋਵਣ ਪੂਰੀਆਂ ਵੇ

ਖੁਸ਼ੀਆਂ ਨਾਲ ਸੀ ਜਿਹੜੇ ਕਦੀ ਮੇਲ ਹੁੰਦੇ
ਜਗਦੇ ਦੀਵਿਆਂ ਚ’ ਸਾਂਝੇ ਕਦੀ ਤੇਲ ਹੁੰਦੇ
ਜਾਤਾਂ ਪਾਤਾਂ ਨੇ ਰਿਸ਼ਤੇ ਚ’ ਲਕੀਰ ਖਿੱਚੀ
ਮਿੱਟ ਜਾਵਣ ਨਾ ਹੋਵਣ ਕਦੇ ਗੂੜੀਆਂ ਵੇ

ਇਸ਼ਕ ਏ ਪਿਆਰ ਦੀ ਨਹੀਂ ਕੋਈ ਜਾਤ ਹੋਈ
ਲਗਾ ਰੱਖੀ ਏ ਵੈਰੀਆਂ ਨੇ ਘਾਤ ਕੋਈ
ਜਜਬੇ ਜਜਬਾਤ ਨਾ ਕਦੇ ਵੀ ਦਭ ਹੁੰਦੇ
ਲੱਖ ਚੋਟਾਂ ਤੇ ਭਾਵੇਂ ਮਿਲਣ ਘੂਰੀਆਂ ਵੇ

ਜ਼ੁਲਮ ਕਰਦਿਆਂ ਜ਼ਾਲਮਾਂ ਨੇ ਮੁੱਕ ਜਾਣਾ
ਹਾਰ ਮੰਨ ਕੇ ਸਾਡੇ ਅੱਗੇ ਝੁਕ ਜਾਣਾ
ਮੰਨ ਲਵੇਗਾ ਜੱਗ ਸਾਡੇ ਰਿਸ਼ਤਿਆਂ ਨੂੰ
ਛਣਕ ਪੈਣਗੀਆਂ ਸੁਹਾਗ ਦੀਆਂ ਚੂੜੀਆਂ ਵੇ ...

ਆਰ.ਬੀ.ਸੋਹਲ
 
Top