ਚੱੜਦੇ ਸੂਰਜ ਨੂੰ ਸਲਾਮਾਂ ਹੋਵਣ ਜੀ

ਅੱਜ ਕੱਲ ਪੰਛੀ ਸਹਿਮੇ ਸਹਿਮੇ ਰਹਿੰਦੇ ਨੇ
ਉਝ੍ੜਿਆ ਰੈਨ-ਬਸੇਰਾ ਭਟਕੇ ਰਹਿੰਦੇ ਨੇ

ਚੱੜਦੇ ਸੂਰਜ ਨੂੰ ਸਲਾਮਾਂ ਹੋਵਣ ਜੀ
ਲੋੜ ਪੈਣ ਤੇ ਯਾਰ ਨਾ ਨੇੜੇ ਬਹਿੰਦੇ ਨੇ

ਹੱਕ ਸੱਚ ਦੀ ਗੱਲ ਜੋ ਮੂੰਹੋਂ ਨਿਕਲ ਗਈ
ਅੱਖੀਂ ਮੁਨਸਬ ਦੇ ਰੜਕਦੇ ਰਹਿੰਦੇ ਨੇ

ਜਖ੍ਮ ਮੁਹਬੱਤਾਂ ਵਾਲੇ ਕਈਆਂ ਖਾਦੇ ਜੀ
ਮਿਠਾ ਮਿਠਾ ਦਰਦ ਉਹ ਸਹਿੰਦੇ ਰਹਿੰਦੇ ਨੇ

ਤੂਤਾਂ ਵਾਲੇ ਖੂਹ ਤੇ ਬਣਦੀਆਂ ਢਾਣੀਆਂ ਸੀ
ਅੱਜ ਕੱਲ ਉਹ ਟਿੱਲੇ ਵੀ ਤੱਪਦੇ ਰਹਿੰਦੇ ਨੇ

ਜਗਮਗ ਤੇਰਾ ਸ਼ਹਿਰ ਤੇ ਖੂਬ ਨਜ਼ਾਰੇ ਸੀ
ਪਰ ਅੱਜ-ਕੱਲ ਉਸਨੂੰ ਤਾਂ ਜੰਗਲ ਕਹਿੰਦੇ ਨੇ

ਖੂਨ ਵਹਾਇਆ ਕਈਆਂ ਪੱਟ ਚਰਾਇਆ ਏ
ਉਲਫਤ ਦੇ ਵਿੱਚ ਪਾਗਲ ਜਿਹਾ ਕਹਾਉਂਦੇ ਨੇ

ਤੇਰੇ ਕੋਲ ਜੋ ਆਇਆ ਕੋਈ ਤਾਂ ਮਤਲਬ ਹੈ
ਐਂਵੇਂ ਐਦਾਂ ਸਮਾਂ ਕੋਣ ਗਵਾਉਂਦੇ ਨੇ

ਝੂਠਿਆਂ ਨੂੰ ਤਾਂ ਲੋਕ ਸਿੰਘਾਸਨ ਦੇਂਦੇ ਨੇ
ਸਚਿਆਂ ਨੂੰ ਸ਼ਮਸ਼ਾਨ ‘ਚ ਧੱਕਦੇ ਰਹਿੰਦੇ ਨੇ

ਆਰ.ਬੀ.ਸੋਹਲ
 
Top