ਚੰਨ ਚਮਕੇ ਰੁੱਖਾਂ ਦੇ ਉਹਲੇ

BaBBu

Prime VIP
ਚੰਨ ਚਮਕੇ ਰੁੱਖਾਂ ਦੇ ਉਹਲੇ ਬਨੇਰਿਆਂ ਤੋਂ ਲੋਕ ਝਾਕਦੇ
ਅਸੀਂ ਹੋਠਾਂ ਤੇ ਲਾ ਲਏ ਜਿੰਦਰੇ ਪਰ ਅੱਖੀਆਂ ਤੇ ਵਾਹ ਕੋਈ ਨਾ
ਇਥੇ ਮੋਤੀਆਂ ਦੇ ਲੋਕ ਬਪਾਰੀ ਤੇ ਹੰਝੂਆਂ ਦਾ ਮੁੱਲ ਕੋਈ ਨਾ
ਰੱਬ ਹੋਵੇ ਤੇ ਸਬੱਬ ਵੇ ਬਣਾਵੇ ਮੇਰਾ ਇਥੇ ਰੱਬ ਕੋਈ ਨਾ
ਮੇਰਾ ਹੋਰ ਸਵਾਲ ਨਾ ਕੋਈ ਵੇ ਇਕ ਮੇਰੇ ਦੁੱਖ ਵੰਡ ਲੈ
ਅੱਖਾਂ ਹੰਝੂਆਂ ਦੀ ਸੂਲੀ ਟੰਗੀਆਂ ਤੇ ਦਿਲ ਗ਼ਮ ਨਾਲ ਡੰਗਿਆ
ਅੱਗ ਪਿਆਰ ਦੀ ਧੂੰਆਂ ਨਾ ਕੱਢਦੀ ਤੇ ਤਨ ਮਨ ਫੂਕ ਸੁੱਟਦੀ
ਕਾਵਾਂ ਛੱਡ ਦਿੱਤਾ ਬੰਨਿਆਂ ਤੇ ਬੋਲਣਾ ਵੇ ਕੋਇਲਾਂ ਦੀ ਕੂਕ ਸੁਣਕੇ
ਪਹਿਲੀ ਰਾਤ ਜੁਦਾਈਆਂ ਵਾਲੀ ਵੇ ਉਮਰਾਂ ਤੋਂ ਲੰਮੀ ਹੋ ਗਈ
ਗੱਲਾਂ ਕਰ ਕਰ ਹੱਸਦੇ ਨੇ ਲੋਕੀਂ ਵੇ ਜਦ ਮੇਰੇ ਨੀਰ ਡੁਲ੍ਹਦੇ
ਨਾ ਸੁਕਦੀ ਨਸੀਬਾਂ ਵਾਲੀ ਸ਼ਾਹੀ ਤੇ ਨੀਰਾਂ ਦੀਆਂ ਨਹਿਰਾਂ ਸੁੱਕੀਆਂ
 
Top