ਚੰਗਾ ਹੀ ਬੋਲੋ ਅਗਰ ਬੋਲੋ

KARAN

Prime VIP
ਚੰਗਾ ਹੀ ਬੋਲੋ ਅਗਰ ਬੋਲੋ
ਘੱਟ ਬੋਲੋ, ਮੁਖਤਸਰ ਬੋਲੋ

ਬੁਜ਼ੁਰਗਾਂ ਨਾਲ ਬੋਲੋ ਪਿਆਰ ਦੇ ਨਾਲ
ਹਮੇਸ਼ਾ ਨੀਵੀਂ ਰੱਖ ਕੇ ਨਜ਼ਰ ਬੋਲੋ

ਯਾਰ ਆਖੋ, ਜਿਹੜਾ ਨਾਲ ਚੱਲੇ
ਹਰ ਕਿਸੇ ਨੂ ਨਾ ਹਮਸਫਰ ਬੋਲੋ

ਹੋਣਾ ਸਬਰ ਸਲੂਕ ਵੀ ਜ਼ਰੂਰੀ ਏ
ਚਾਰ ਕੰਧਾਂ ਨੂੰ ਹੀ ਨਾ ਘਰ ਬੋਲੋ

ਦੁਨੀਆ ਤੈਨੂ ਉਂਜ ਵੀ ਜੀਣ ਦੇਣਾ ਨੀ
ਐਵੇਂ ਲੋਕਾਂ ਤੋ ਤੇ ਨਾ ਡਰ ਡਰ ਬੋਲੋ ......
Zaildar Pargat Singh​
 
Top